
ਪੁਣੇ (ਰਾਘਵ): ਮਹਾਰਾਸ਼ਟਰ ਦੇ ਲੋਨਾਵਾਲਾ ਹਿੱਲ ਸਟੇਸ਼ਨ ਨੇੜੇ ਪੁਰਾਣੇ ਪੁਣੇ-ਮੁੰਬਈ ਹਾਈਵੇਅ 'ਤੇ ਇੱਕ ਵੱਡਾ ਹਾਦਸਾ ਵਾਪਰਿਆ। ਐਤਵਾਰ ਰਾਤ ਲਗਭਗ 10.20 ਵਜੇ ਬੋਰਘਾਟ ਨੇੜੇ ਬੈਟਰੀ ਹਿੱਲ 'ਤੇ ਇੱਕ ਟਰੱਕ ਪੰਜ ਵਾਹਨਾਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਟਰੱਕ ਦੇ ਬ੍ਰੇਕ ਫੇਲ ਹੋ ਗਏ ਸਨ, ਜਿਸ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਅੱਗੇ ਵਧ ਰਹੀਆਂ ਪੰਜ ਗੱਡੀਆਂ ਨਾਲ ਟਕਰਾ ਗਿਆ। ਲੋਨਾਵਾਲਾ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਸੁਹਾਸ ਜਗਤਾਪ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਇੱਕ 10 ਸਾਲਾ ਲੜਕੀ, ਉਸਦਾ ਪਿਤਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ ਜੋ ਕਾਰ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ 12 ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।