ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਮੋਹਲੇਧਾਰ ਬਾਰਿਸ਼ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਭਾਰੀ ਬਾਰਿਸ਼ ਤੇ ਹੜ੍ਹ ਕਾਰਨ ਇੱਥੋ ਦੀਆਂ ਪੰਜ ਤਹਿਸੀਲਾਂ 'ਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਪੁਣੇ ਦੇ ਜ਼ਿਲ੍ਹਾ ਕੁਲੈਕਟਰ ਨਵਲ ਕਿਸ਼ੋਰ ਰਾਮ ਨੇ ਵੀਰਵਾਰ ਨੂੰ ਪੁਣੇ ਸ਼ਹਿਰ, ਪੁਰੰਦਰ, ਬਾਰਾਮਤੀ, ਭੋਰ ਤੇ ਹਵੇਲੀ ਤਹਿਸੀਲਾਂ ਦੇ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ।
ਕੰਧ ਡਿੱਗਣ ਕਾਰਨ ਹਾਦਸਾ
ਇਸ ਦੌਰਾਨ ਮਹਾਰਾਸ਼ਟਰ ਦੇ ਪੁਣੇ 'ਚ ਮੋਹਲੇਧਾਰ ਬਾਰਿਸ਼ ਕਾਰਨ ਕੰਧ ਡਿੱਗਣ ਨਾਲ ਇਕ ਵੱਡਾ ਹਾਦਸਾ ਹੋ ਗਿਆ। ਇਸ ਦਰਦਨਾਕ ਹਾਦਸੇ 'ਚ ਹੁਣ ਤਕ 7 ਲੋਕਾਂ ਦੀ ਮੌਤ ਹੋ ਗਈ ਹੈ। ਸਹਕਾਰਨਗਰ ਇਲਾਕੇ 'ਚ ਬੁੱਧਵਾਰ ਨੂੰ ਇਕ ਕੰਧ ਡਿੱਗਣ ਦੀ ਘਟਨਾ 'ਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਲਾਸ਼ ਐਨਡੀਆਰਐੱਫ ਨੇ ਵੀਰਵਾਰ ਸਵੇਰੇ ਸਿੰਘਗੜ੍ਹ ਰੋਡ ਨੇੜੇਓ ਇਕ ਨਹਿਰ 'ਚੋਂ ਬਰਾਮਦ ਕੀਤੀ। ਮਰਨ ਵਾਲੇ ਸੱਤ ਲੋਕਾਂ 'ਚ ਇਕ ਬੱਚਾ ਸ਼ਾਮਲ ਹੈ।
ਬਿਹਾਰ ਤੇ ਹਿਮਾਚਲ 'ਚ ਭਾਰੀ ਬਾਰਿਸ਼ ਦਾ ਅਲਰਟ
ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵੱਖ-ਵੱਖ ਇਲਾਕਿਆਂ 'ਚ ਅੱਜ ਮੋਹਲੇਧਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪੇਸ਼ੀਨਗੋਈ 'ਚ ਅੱਗੇ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕੋਲਕਾਤਾ ਤੇ ਝਾਰਖੰਡ ਦੇ ਕੁਝ ਇਲਾਕਿਆਂ 'ਚ ਪੂਰਾ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।