ਨਵੀਂ ਦਿੱਲੀ: ਆਪਣੇ ਜ਼ਮਾਨੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਮਧੂਬਾਲਾ ਦੀ ਖ਼ੂਬਸੂਰਤੀ ਹਰ ਕਿਸੇ ਦਾ ਦਿਲ ਛੂਹ ਜਾਂਦੀ ਹੈ। ਦਹਾਕਿਆਂ ਬਾਅਦ ਉਸ ਦੀ ਖ਼ੂਬਸੂਰਤੀ ਦੀ ਇਕ ਝਲਕ ਇਕ ਵੱਖਰੇ ਅੰਦਾਜ਼ 'ਚ ਦਿਸੀ ਹੈ। ਪ੍ਰਿਅੰਕਾ ਕੰਡਵਾਲ ਨਾਂ ਦੀ ਇਕ ਕੁੜੀ ਨੇ ਮਧੂਬਾਲਾ ਦੇ ਫੈਨਜ਼ ਨੂੰ ਖ਼ੁਸ਼ ਕਰ ਦਿੱਤਾ ਹੈ। ਮਧੂਬਾਲਾ ਦੀ ਹੀ ਤਰ੍ਹਾਂ ਦਿਸਣ ਵਾਲੀ ਪ੍ਰਿਅੰਕਾ ਟਿਕਟੌਕ, ਟਵਿੱਟਰ ਤੇ ਇੰਸਟਾਗ੍ਰਾਮ 'ਤੇ ਛਾ ਰਹੀ ਹੈ। TikTok ਐਪ ਜ਼ਰੀਏ ਪ੍ਰਿਅੰਕਾ ਨੇ 'ਹਾਲ ਕੈਸਾ ਹੈ ਜਨਾਬ ਕਾ', 'ਅੱਛਾ ਜੀ ਮੈਂ ਹਾਰੀ' ਅਤੇ 'ਦੇਖਨੇ ਮੇਂ ਭੋਲਾ ਹੈ' ਗਾਣਿਆਂ ਨੂੰ ਲਿਪ-ਸਿੰਕ ਕੀਤਾ ਹੈ।
ਪ੍ਰਿਅੰਕਾ ਦੇ ਕਈ ਲਿਪ-ਸਿੰਕਿੰਗ ਵੀਡੀਓ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਨੇ ਉਸ ਨੂੰ 'ਟਿਕਟੌਕ ਦੀ ਮਧੂਬਾਲਾ' ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ।
ਕਿਸੇ ਨੇ ਕੁਮੈਂਟ ਕੀਤਾ, ਅੱਖਾਂ ਦੇ ਭਾਵ ਬਿਲਕੁਲ ਮਧੂਬਾਲਾ ਵਾਂਗ। ਤਾਂ ਕਿਸੇ ਨੇ ਕਿਹਾ, ਤੁਸੀਂ ਵਰਤਮਾਨ ਪੀੜ੍ਹੀ ਲਈ ਮਧੂਬਾਲਾ ਦੇ ਪੁਰਾਣੇ ਗੋਲਡਨ ਏਰਾ ਨੂੰ ਮੁੜ ਜੀਵਤ ਕਰ ਦਿੱਤਾ ਹੈ।
ਇਕ ਹੋਰ ਯੂਜ਼ਰ ਨੇ ਕੈਪਸ਼ਨ ਦਿੱਤੀ, ਲਗਦਾ ਹੈ ਮੁੜ ਹੋ ਗਿਆ ਮਧੂਬਾਲਾ ਦਾ ਜਨਮ, ਤਾਂ ਕਿਸੇ ਨੇ ਕਿਹਾ, ਪਲੀਜ਼ ਮਧੂਬਾਲਾ ਨੂੰ ਇੰਝ ਹੀ ਜ਼ਿੰਦਾ ਰੱਖਣਾ...ਦੇਖ ਕੇ ਸਕੂਨ ਮਿਲਿਆ।
ਸੋਸ਼ਲ ਮੀਡੀਆ 'ਤੇ ਜਿਉਂ ਹੀ ਪ੍ਰਿਅੰਕਾ ਫੇਮਸ ਹੋਈ ਉਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, 'ਮੈਂ ਸੱਚੀਂ ਮਧੂਬਾਲਾ ਵਾਂਗ ਦਿਸਦੀ ਹਾਂ??'
ਜ਼ਿਕਰਯੋਗ ਹੈ ਕਿ ਪ੍ਰਿਅੰਕਾ ਕੰਡਵਾਲ ਦੇ ਇੰਸਟਾਗ੍ਰਾਮ 'ਤੇ 92.3K ਫਾਲੋਅਰਜ਼ ਹਨ। ਜ਼ਿਕਰਯੋਗ ਹੈ ਕਿ ਮਧੂਬਾਲਾ ਦਾ ਅਸਲੀ ਨਾਂ ਮੁਮਤਾਜ ਜਹਾਨ ਬੇਗਮ ਦੇਹਲਵੀ ਸੀ। ਉਸ ਨੇ 1942 ਤੋਂ 1964 ਤਕ ਫਿਲਮਾਂ 'ਚ ਕੰਮ ਕੀਤਾ ਹੈ। 22 ਸਾਲ ਦੇ ਆਪਣੇ ਕਰੀਅਰ 'ਚ 73 ਫਿਲਮਾਂ ਕੀਤੀਆਂ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।