ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਲੋਨ ਦਿਵਾਉਣ ਦੇ ਬਹਾਨੇ ਕੁੜੀ ਨਾਲ ਸਰੀਰਕ ਸਬੰਧ ਬਣਾਏ । ਇਸ ਮਾਮਲੇ ਸਬੰਧੀ ਪੁਲਿਸ ਵਲੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸ ਦੀ ਪਛਾਣ ਦਿਨੇਸ਼ ਵਾਸੀ ਗਾਂਧੀ ਨਗਰ ਜਲੰਧਰ ਦੇ ਰੂਪ 'ਚ ਹੋਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੇ ਕਬਜ਼ੇ 'ਚੋ ਚੈਂਕ ਬੁੱਕ ,ATM ਤੇ ਮੋਬਾਈਲ ਸਮੇਤ ਹੋਰ ਸਾਮਾਨ ਬਰਾਮਦ ਕੀਤਾ। ਪੁਲਿਸ ਨੇ ਵੱਖ- ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਸਵਿਤਾ ਨੇ ਬਿਆਨ 'ਚ ਕਿਹਾ ਕਿ ਉਹ ਘਰੇਲੂ ਕੰਮ ਕਰਦੀ ਹੈ। 4 ਸਾਲ ਪਹਿਲਾਂ ਉਸ ਦੀ ਜਾਣ-ਪਛਾਣ ਵਾਲੀ ਮਹਿਲਾ ਨੇ ਦਿਨੇਸ਼ ਨਾਲ ਮਿਲਵਾਇਆ। ਜਿਸ ਨੇ ਕਿਹਾ ਕਿ ਉਹ ਬੈਂਕ 'ਚੋ ਲੋਨ ਦਿਵਾਉਂਦਾ ਹੈ, ਇਸ ਤੋਂ ਬਾਅਦ 'ਚ ਦਿਨੇਸ਼ ਨੇ ਲੋਨ ਦਿਵਾਉਣ ਦੇ ਬਹਾਨੇ ਉਸ ਨੂੰ ਬੁਲਾਇਆ ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਨ੍ਹਾਂ ਹੀ ਨਹੀਂ ਦਿਨੇਸ਼ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ ,ਜਿਸ ਦੇ ਰਾਹੀਂ ਉਹ ਉਸ ਨੂੰ ਬਲੈਕਮੇਲ ਕਰਨ ਲੱਗਾ ।
by jaskamal