by
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 16 ਜੁਲਾਈ ਨੂੰ ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਯਾਨੀ ਗੁਰੂ ਪੂਰਣਿਮਾ ਵਾਲੇ ਦਿਨ ਹੋਵੇਗਾ। ਜੋਤਿਸ਼ੀਆਂ ਦਾ ਕਹਿਣਾ ਹੈ ਕਿ ਅਜਿਹਾ ਸੰਯੋਗ 149 ਵਰ੍ਹਿਆਂ ਬਾਅਦ ਬਣ ਰਿਹਾ ਹੈ। ਇਹ ਚੰਦਰ ਗ੍ਰਹਿਣ ਭਾਰਤ 'ਚ ਵੀ ਦਿਖਾਈ ਦੇਵੇਗਾ।
ਚੰਦਰ ਗ੍ਰਹਿਣ 16 ਜੁਲਾਈ ਦੀ ਰਾਤ ਨੂੰ 1 ਵੱਜ ਕੇ 32 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 4 ਵੱਜ ਕੇ 31 ਮਿੰਟ ਤਕ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਸੂਤਕ ਕਾਲ 9 ਘੰਟੇ ਤੱਕ ਰਹੇਗਾ, ਜੋ ਕਿ 16 ਜੁਲਾਈ ਦੀ ਸ਼ਾਮ 4 ਵੱਜ ਕੇ 31 ਮਿੰਟ ਤੋਂ ਸ਼ੁਰੂ ਹੋ ਜਾਏਗਾ। 12 ਜੁਲਾਈ, 1870 ਨੂੰ 149 ਸਾਲ ਪਹਿਲਾਂ ਗੁਰੂ ਪੂਰਣਿਮਾ 'ਤੇ ਚੰਦਰ ਗ੍ਰਹਿਣ ਲੱਗਾ ਦੱਸਿਆ ਜਾ ਰਿਹਾ ਹੈ।
ਉਸ ਸਮੇਂ ਵੀ ਸ਼ਨੀ, ਕੇਤੂ ਅਤੇ ਚੰਦ ਦੇ ਨਾਲ ਧਨ ਰਾਸ਼ੀ 'ਚ ਸਥਿਤ ਸੀ, ਰਾਹੂ ਨਾਲ ਮਿਥੁਨ ਰਾਸ਼ੀ 'ਚ ਸਥਿਤ ਸੀ। ਚੰਦਰ ਗ੍ਰਹਿਣ ਪੂਰੇ ਭਾਰਤ ਦੇ ਨਾਲ ਆਸਟਰੇਲੀਆ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ 'ਚ ਦਿਖਾਈ ਦੇਵੇਗਾ।