by nripost
ਲੁਧਿਆਣਾ (ਰਾਘਵ): ਤਕਰੀਬਨ 15 ਮਿੰਟ ਪਹਿਲਾਂ ਲੁਧਿਆਣਾ ਦੇ ਕੁਆਲਿਟੀ ਚੌਂਕ ਵਿੱਚ ਉਸ ਵੇਲੇ ਅਫਰ-ਤਫਰੀ ਦਾ ਮਾਹੌਲ ਬਣ ਗਿਆ। ਜਦੋਂ ਉਥੋਂ ਦੀ ਇੱਕ ਰੂੰ ਪਿੰਜਣ ਵਾਲੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ । ਭਾਰੀ ਮਾਤਰਾ ਵਿੱਚ ਰਜਾਈਆਂ ਅਤੇ ਰੂੰ ਪਿਆ ਹੋਣ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ । ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ । ਅੱਗ ਦਾ ਭਿਆਨਕ ਰੂਪ ਦੇਖਦੇ ਹੋਏ ਆਲੇ-ਦੁਆਲੇ ਦੇ ਦੁਕਾਨਦਾਰ ਵੀ ਦੁਕਾਨਾਂ 'ਚੋਂ ਬਾਹਰ ਨਿਕਲ ਆਏ । ਅੱਗ ਬੁਝਾਉਣ ਦਾ ਕੰਮ ਲਗਾਤਾਰ ਜਾਰੀ ਹੈ । ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।