ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਲੁਧਿਆਣਾ ਦੇ ਇਲਾਕਾ ਸਲੇਮਟਾਬਰੀ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ 'ਚ ਸੁਲਝਾ ਲਿਆ ਹੈ । ਦੱਸ ਦਈਏ ਕਿ ਸੱਸ ਤੇ ਨੂੰਹ ਦੀ ਲਾਸ਼ ਮੰਜੇ ਤੇ ਪਈ ਹੋਈ ਸੀ, ਜਦਕਿ ਵਿਅਕਤੀ ਦੀ ਲਾਸ਼ ਜ਼ਮੀਨ ਤੇ ਪਈ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਨੇ ਸਿਲੰਡਰ ਦੀ ਗੈਸ ਕੱਢ ਕੇ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਮਾਮਲੇ ਸਬੰਧੀ ਗੁਆਂਢ 'ਚ ਰਹਿੰਦੇ ਨਸ਼ੇੜੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਸੀ।
ਉੱਥੇ ਅੱਜ ਸਵੇਰੇ DGP ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੀਆਂ ਟੀਮਾਂ ਨੇ ਜਾਂਚ ਕਰਨ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਹੈ। ਹਾਲਾਂਕਿ ਕਿਸੇ ਵੀ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਕਿ ਕਤਲ ਕਿਸਨੇ ਕੀਤਾ ਹੈ । ਜਾਣਕਾਰੀ ਮੁਤਾਬਕ ਚਮਨ ਲਾਲ ਆਪਣੀ ਮਾਤਾ ਚਰਨ ਕੌਰ ਤੇ ਪਤਨੀ ਸੁਰਿੰਦਰ ਕੌਰ ਨਾਲ ਨਿਊ ਜਨਤਾ ਨਗਰ ਸਲੇਮ ਟਾਬਰੀ ਵਿੱਚ ਰਹਿੰਦਾ ਸੀ।
ਉਸ ਦੇ 4 ਪੁੱਤ ਅਲੱਗ- ਅਲੱਗ ਦੇਸ਼ਾ 'ਚ ਰਹਿੰਦੇ ਹਨ। ਬੀਤੀ ਦਿਨੀ ਜਦੋ ਦੁੱਧ ਦੇਣ ਵਾਲਾ ਦੋਧੀ ਘਰ ਆਇਆ ਤੇ ਜਦੋ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਕੋਈ ਜਵਾਬ ਨਹੀ ਦਿੱਤਾ। ਜਿਸ ਤੋਂ ਬਾਅਦ ਗੈਸ ਲੀਕ ਦੀ ਬਦਬੂ ਆਉਣ ਕਾਰਨ ਦੋਧੀ ਨੇ ਲੋਕਾਂ ਨੂੰ ਇਕੱਠਾ ਕੀਤਾ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਪੁਲਿਸ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਅੰਦਰ ਸੱਸ ਤੇ ਪਤੀ - ਪਤਨੀ ਦੀ ਲਾਸ਼ ਪਈ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।