by nripost
ਲੁਧਿਆਣਾ (ਜਸਪ੍ਰੀਤ): ਥਾਣਾ ਸਰਾਭਾ ਨਗਰ ਦੇ ਐਸਐਚਓ ਨੀਰਜ ਚੌਧਰੀ ਉੱਪਰ ਜਾਨਲੇਵਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈl ਸੂਤਰਾਂ ਮੁਤਾਬਕ ਪੁਲਿਸ ਨੇ ਇੱਕ ਮਾਮਲੇ ਦੀ ਪੁੱਛਗਿਛ ਲਈ ਇੱਕ ਵਿਅਕਤੀ ਨੂੰ ਬੁਲਾਇਆ ਸੀ l ਪੁਲਿਸ ਨੇ ਜਿਵੇਂ ਹੀ ਪੜਤਾਲ ਸ਼ੁਰੂ ਕੀਤੀ ਤਾਂ ਪੂਰੀ ਤਰ੍ਹਾਂ ਭੜਕੇ ਮੁਲਜ਼ਮ ਨੇ ਥਾਣਾ ਮੁਖੀ ਉੱਪਰ ਹਮਲਾ ਕਰ ਦਿੱਤਾ। ਕਾਬਿਲੇਗੌਰ ਹੈ ਕਿ ਹਿਰਾਸਤ 'ਚ ਲਏ ਗਏ ਮੁਲਜ਼ਮ ਦੇ ਖਿਲਾਫ ਪਹਿਲੋਂ ਤੋਂ ਹੀ ਕਈ ਮੁਕਦਮੇ ਦਰਜ ਹਨ l