ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ,ਜਿੱਥੇ ਸਿਵਲ ਹਸਪਤਾਲ 'ਤੇ ਦੋਸ਼ ਲਗਾਏ ਗਏ ਕਿ ਉਨ੍ਹਾਂ ਨੇ ਲਾਸ਼ ਨੂੰ ਬਦਲਣ ਦਿੱਤਾ ਹੈ। ਇਸ ਮਾਮਲੇ 'ਚ ਹੁਣ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਮ੍ਰਿਤਕ ਪੁਲਿਸ ਮੁਲਾਜ਼ਮ ਦਾ ਗਾਰਡ ਆਫ ਆਨਰ ਨਾਲ ਸੰਸਕਾਰ ਕੀਤਾ ਜਾਣਾ ਸੀ ਪਰ ਦੂਜੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਜਿਸ ਨੌਜਵਾਨ ਦਾ ਸੰਸਕਾਰ ਕੀਤਾ ਗਿਆ ਉਸ ਦੇ ਪਰਿਵਾਰਿਕ ਮੈਬਰਾਂ ਵਲੋਂ ਹਸਪਤਾਲ ''ਚ ਲਾਸ਼ ਬਦਲਣ ਨੂੰ ਲੈ ਕੇ ਹੰਗਾਮਾ ਕੀਤਾ ਗਿਆ। ਦੱਸਿਆ ਜਾ ਰਿਹਾ ਦੂਜਾ ਨੌਜਵਾਨ ਆਯੂਸ਼ ਲੁਧਿਆਣਾ ਦੇ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ ਤੇ ਉਸ ਦੀ ਨਵੇਂ ਸਾਲ ਵਾਲੇ ਦਿਨ ਇਲਾਜ ਦੌਰਾਨ ਮੌਤ ਹੋ ਗਈ ।
ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵਿਦੇਸ਼ 'ਚ ਰਹਿੰਦੇ ਹਨ ।ਜਿਨ੍ਹਾਂ ਨੇ ਭਾਰਤ ਆਉਣਾ ਸੀ ਇਸ ਕਾਰਨ ਪਰਿਵਾਰਿਕ ਮੈਬਰਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ। ਇਸ ਦੌਰਾਨ ਹੀ 2 ਜਨਵਰੀ ਨੂੰ ਪੁਲਿਸ ਮੁਲਾਜ਼ਮ ਮਨੀਸ਼ ਦੀ ਵੀ ਮੌਤ ਹੋ ਗਈ ਸੀ,ਉਸਦੀ ਲਾਸ਼ ਵੀ ਮੁਰਦਾਘਰ 'ਚ ਸੀ। ਮੁਲਾਜਮ ਮਨੀਸ਼ ਦੇ ਪਰਵਾਰਿਕ ਮੈਬਰ ਉਸ ਦੀ ਮ੍ਰਿਤਕ ਦੇਹ ਲੈਣ ਲਈ ਹਸਪਤਾਲ ਆਏ ਤੇ ਊਨਾ ਨੂੰ ਪਤਾ ਨਹੀਂ ਲਗਾ ਕਿ ਉਹ ਕਿਸੇ ਹੋਰ ਦੀ ਮ੍ਰਿਤਕ ਦੇਹ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।