ਲਖਨਊ (ਦੇਵ ਇੰਦਰਜੀਤ) : ਯੂ.ਪੀ. ਦੀ ਰਾਜਧਾਨੀ ਲਖਨਊ ਵਿੱਚ ਪਾਕਸੋ ਕੋਰਟ ਨੇ 5 ਮਹੀਨੇ ਦੀ ਮਾਸੂਮ ਬੱਚੀ ਨਾਲ ਕੁਕਰਮ ਕਰਨ ਅਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਦੋਸ਼ੀ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਪਿਛਲੇ ਸਾਲ ਫਰਵਰੀ 2020 ਵਿੱਚ ਲਖਨਊ ਦੇ ਮਡਿਆਵ ਇਲਾਕੇ ਵਿੱਚ 5 ਮਹੀਨੇ ਦੀ ਬੱਚੀ ਦਾ ਰੇਪ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਸ ਨੇ ਬੱਚੀ ਦੇ ਹੀ ਚਚੇਰੇ ਭਰਾ ਪ੍ਰੇਮਚੰਦ ਦੀਕਸ਼ਿਤ ਉਰਫ ਪੱਪੂ ਨੂੰ ਗ੍ਰਿਫਤਾਰ ਕੀਤਾ ਸੀ।
ਕਰੀਬ ਡੇਢ ਸਾਲ ਤੱਕ ਚੱਲੀ ਸੁਣਵਾਈ ਤੋਂ ਬਾਅਦ ਪਾਕਸੋ ਕੋਰਟ ਦੇ ਸਪੈਸ਼ਲ ਜੱਜ ਅਰਵਿੰਦ ਮਿਸ਼ਰਾ ਨੇ ਦੋਸ਼ੀ ਪ੍ਰੇਮਚੰਦ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਕੋਰਟ ਨੇ ਆਪਣੇ ਹੁਕਮ ਵਿੱਚ ਲਿਖਿਆ ਹੈ ਕਿ ਦੋਸ਼ੀ ਨੂੰ ਫ਼ਾਂਸੀ 'ਤੇ ਤੱਦ ਤੱਕ ਲਟਕਾਇਆ ਜਾਵੇ, ਜਦੋਂ ਤੱਕ ਉਸ ਦੀ ਮੌਤ ਨਾ ਹੋ ਜਾਵੇ।