LPU ਦੇ ਤੇਜ਼ ਸਕੋਰਰ ਪ੍ਰਿੰਸ ਨੂੰ ਚੈਂਪੀਅਨਸ਼ਿਪ ਦਾ ‘ਸਰਵੋਤਮ ਖਿਡਾਰੀ’ ਐਲਾਨਿਆ ਗਿਆ

by jagjeetkaur


ਜਲੰਧਰ: ਨਾਰਥ ਈਸਟ ਜ਼ੋਨ ਇੰਟਰ-ਯੂਨੀਵਰਸਿਟੀ ਖੋ-ਖੋ (ਪੁਰਸ਼) ਚੈਂਪੀਅਨਸ਼ਿਪ-2023-24 ਦੀ ਮੇਜ਼ਬਾਨੀ ਐਸੋਸੀਏਸ਼ਨ ਆਫ ਇੰਡੀਅਨਯੂਨੀਵਰਸਿਟੀਜ਼ (AIU) ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ(ਐਲਪੀਯੂ) ਦੇ ਖੋ-ਖੋ ਗੇਮ ਕੰਪਾਊਂਡ ਵਿਖੇ ਕੀਤੀ ਗਈ। ਭਾਗ ਲੈਣਵਾਲੀਆਂ ਟੀਮਾਂ ਨੇ ਇੱਕ

ਦੂਜੇ ਦੇ ਵਿਰੁੱਧ ਸਖ਼ਤ ਮੁਕਾਬਲਾ ਕੀਤਾ, ਜਦੋਂ ਕਿਐਲਪੀਯੂ ਦੀ ਟੀਮ ਨੇ ਜ਼ੋਨ ਦੀਆਂ ਸਾਰੀਆਂ ਹੋਰ ਮਜ਼ਬੂਤ ਮੰਨੀਆਂਜਾਂਦੀਆਂ ਸਰਕਾਰੀ, ਰਾਜ ਅਤੇ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਤੋਂਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ। ਮੈਚਾਂ ਵਿੱਚ ਤੇਜ਼ ਸਕੋਰਰ, ਐਲਪੀਯੂਦੇ ਪ੍ਰਿੰਸ (ਚੈਸਟ ਨੰਬਰ 8) ਨੂੰ ਵੀ ਚੈਂਪੀਅਨਸ਼ਿਪ ਦਾ 'ਬੈਸਟ ਪਲੇਅਰ' ਐਲਾਨਿਆ ਗਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਫਸਟ ਰਨਰ ਅੱਪ; ਅਤੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦੂਜਾ ਰਨਰ ਅੱਪ ਐਲਾਨਿਆ ਗਿਆ; ਅਤੇ , ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦੀ ਟੀਮ ਚੌਥੇ ਸਥਾਨ'ਤੇ ਰਹੀ।