‘Facebook’ ਤੇ ਲੜਕੀ ਬਣ ਪਿਆਰ ਕਰਨਾ ਪਿਆ ਮਹਿੰਗਾ ਹੋਈ ਛਿੱਤਰ ਪਰੇਡ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ| ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ 'ਚ ਮਰਨ-ਮਾਰਨ 'ਤੇ ਉਤਰ ਆਏ। ਦਰਅਸਲ, ਹੋਇਆ ਇੰਝ ਕਿ ਅਜੀਤ ਨਗਰ ਦੇ ਇਕ ਮੁੰਡੇ ਨੇ ਫੇਸਬੁੱਕ 'ਤੇ ਲੜਕੀ ਦੇ ਨਾਂ 'ਤੇ ਜਾਅਲੀ ਐਕਾਊਂਟ ਖੋਲ੍ਹਿਆ ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਐਕਸੈਪਟ ਵੀ ਕੀਤੀਆਂ। 


ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕੀਤੇ। ਸਾਹਮਣੇ ਤੋਂ ਵੀ ਰਿਸਪੌਂਸ ਮਿਲਣ 'ਤੇ ਗੱਲ ਕਾਫੀ ਅੱਗੇ ਵਧ ਗਈ ਜਦੋਂ ਮੁੰਡੇ ਨੇ ਲੜਕੀ ਨੂੰ ਮਿਲਣ ਲਈ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੁੰਡਾ ਹੈ, ਜਿਸਤੋਂ ਬਾਅਦ ਦੋਵੇਂ ਹੱਥੋਪਾਈ ਹੋ ਗਏ।