ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਦਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪਿੰਡ ਵਾਸੀਆਂ ਨੇ 2 ਬੱਚਿਆਂ ਦੀ ਮਾਂ ਤੇ 3 ਬੱਚਿਆਂ ਦੇ ਪਿਤਾ ਨਾਲ ਵਿਆਹ ਕਰਵਾ ਦਿੱਤਾ। ਇਸ ਵਿਆਹ ਦਾ ਸਰਪੰਚ ਸਮੇਤ ਪੂਰਾ ਪਿੰਡ ਗਵਾਹ ਬਣਿਆ। ਇਹ ਮਾਮਲਾ ਨਰਦੀਗੰਜ ਖੇਤਰ ਦੇ ਕਹੁਆਰਾ ਪਿੰਡ ਦਾ ਦੱਸਿਆ ਜਾ ਰਿਹਾ ਹੈ । ਕੁਹਾੜਾ ਵਾਸੀ ਅਬਧੇਸ਼ ਕੁਮਾਰ ਤੇ ਉਸ ਦੀ ਪਤਨੀ ਸ਼ਰਮੀਲਾ ਦਾ ਵਿਆਹ ਹੋਇਆ ਸੀ ।ਸ਼ਰਮੀਲਾ ਦੇ 1 ਪੁੱਤ ਤੇ 1 ਧੀ ਹੈ ।ਜਾਣਕਾਰੀ ਅਨੁਸਾਰ ਪ੍ਰੇਮੀ ਵਿਨੇ ਕੁਮਾਰ ਦੇ ਪਿੰਡ ਨਕਸੇਨਾ ਜਰਹਰੀਆ ਦਾ ਰਹਿਣ ਵਾਲਾ ਹੈ, ਜੋ 3 ਬੱਚਿਆਂ ਦਾ ਪਿਤਾ ਹੈ। ਵਿਨੇ ਦੇ ਸਹੁਰੇ ਪਿੰਡ ਪੈਜੂਨਾ 'ਚ ਸਨ ।
ਉਸ ਦੀ ਪਤਨੀ ਤੋਂ ਉਸ ਦੇ 2 ਪੁੱਤ ਤੇ 1 ਧੀ ਹੈ। ਪਿੰਡ ਵਾਸੀਆਂ ਅਨੁਸਾਰ ਪ੍ਰੇਮੀ ਤੇ ਪ੍ਰੇਮਿਕਾ ਦੋਵੇ ਰਿਸ਼ਤੇਦਾਰ ਹਨ । ਦੋਵੇ ਪਹਿਲੀ ਵਾਰ ਕਿਸੇ ਦੇ ਵਿਆਹ ਸਮਾਗਮ ਵਿੱਚ ਮਿਲੇ ਹਨ। ਇਸ ਦੌਰਾਨ ਹੀ ਦੋਵਾਂ ਨੂੰ ਪਿਆਰ ਹੋ ਗਿਆ ।ਪਤਨੀ ਦੇ ਨਾਜਾਇਜ਼ ਸਬੰਧ ਦਾ ਪਤਾ ਉਸ ਦੇ ਪਤੀ ਨੂੰ ਨਹੀਂ ਲੱਗ ਸਕਿਆ ਕਿਉਕਿ ਉਸ ਦਾ ਪਤੀ ਗੁਜਰਾਤ ਵਿੱਚ ਕੰਮ ਕਰਦਾ ਹੈ। ਬੀਤੀ ਦਿਨੀਂ ਪ੍ਰੇਮੀ ਵਿਨੇ ਕੁਮਾਰ ਦੇਰ ਰਾਤ ਆਪਣੀ ਪ੍ਰੇਮਿਕਾ ਘਰ ਉਸ ਨੂੰ ਮਿਲ ਪਹੁੰਚਿਆ, ਜਿੱਥੇ ਪਿੰਡ ਵਾਸੀਆਂ ਨੇ ਦੋਵਾਂ ਨੂੰ ਫੜ ਲਿਆ।ਪਹਿਲਾਂ ਪਿੰਡ ਵਾਸੀਆਂ ਨੇ ਦੋਵਾਂ ਦੀ ਕੁੱਟਮਾਰ ਕੀਤੀ ਤੇ ਫਿਰ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ।