ਮਾਨਸਾ : ( ਐਨ ਆਰ ਆਈ ਮੀਡਿਆ ) : ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਲੋਕ ਇਨਸਾਫ਼ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾ ਰਹੇ ਹਨ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਕੱਤਰ ਕਰ ਰਹੇ ਹਨ। ਅੱਜ ਪਾਰਟੀ ਦਫਤਰ ਮਾਨਸਾ ਵਿਖੇ ਆਪਣੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਲੋਕ ਰਿਵਾਇਤੀ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ। ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਪੰਜਾਬ ਨੂੰ ਦੋਨੋ ਹੱਥੀ ਲੁਟਿਆ ਹੈ।
ਜਿਸ ਨਾਲ ਅੱਜ ਪੰਜਾਬ ਦੇ ਲੋਕ ਕਰਜਈ ਹੋ ਚੁੱਕੇ ਹਨ। ਜਿਸ ਨਾਲ ਹੁਣ ਪੰਜਾਬੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਤੀਜੇ ਬਦਲ ਦੀ ਤਲਾਸ਼ ਵਿੱਚ ਹਨ। ਰਾਏਪੁਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ.ਸਿਮਰਜੀਤ ਸਿੰਘ ਬੈਂਸ ਅਤੇ ਸੀਨੀਅਰ ਮੀਤ ਪ੍ਰਧਾਨ ਤੇ ਮਾਲਵਾ ਜੋਨ ਇੰਚਾਰਜ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਹਮੇਸ਼ਾ ਹੀ ਜਬਰ ਜੁਲਮ, ਰਿਸ਼ਵਤਖੋਰੀ ਅਤੇ ਮਾਫੀਆ ਰਾਜ ਦੇ ਖਿਲਾਫ਼ ਡੱਟਕੇ ਖੜੇ ਹਨ। ਲੋਕ ਇਨਸਾਫ਼ ਪਾਰਟੀ ਤੀਜੇ ਬਦਲ ਵੱਜੋ ਉਭਰਕੇ ਸਾਹਮਣੇ ਆ ਰਹੀ ਹੈ।
ਰਾਏਪੁਰ ਨੇ ਕਿਹਾ ਕਿ ਲਿਪ ਦੇ ਹਰੇਕ ਵਰਕਰ ਦਾ ਉਦੇਸ਼ ਪੰਜਾਬ ਵਾਸੀਆਂ ਦੀ ਸੇਵਾ ਕਰਨਾ ਹੈ ਨਾ ਕੇ ਰਿਵਾਇਤੀ ਸਿਆਸੀ ਪਾਰਟੀਆਂ ਕਾਗਰਸ, ਆਕਾਲੀ ਦਲ ਅਤੇ ਭਾਜਪਾ ਵਾਂਗ ਪੰਜਾਬ ਨੂੰ ਲੁੱਟਣ ਦਾ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 6-7 ਮਹੀਨਿਆਂ ਤੋ ਦਿੱਲੀ ਦੀਆਂ ਹੱਦਾਂ ਉਤੇ ਜਬਰ ਦਾ ਸਬਰ ਨਾਲ ਮੁਕਾਬਲਾ ਕਰ ਰਹੇ ਹਨ, ਤਿੰਨ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ। ਪਰ ਭਾਜਪਾ ਸਰਕਾਰ ਨੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਚ 72 ਰੁਪਏ ਦਾ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ ਹੈ।
ਜਦ ਕਿ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵੱਧ ਰਹੀਆਂ ਹਨ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਦ ਪੰਜਾਬ ਵਿੱਚ ਮਾਫੀਆ ਰਾਜ ਖਤਮ ਕੀਤਾ ਜਾਵੇਗਾ ਅਤੇ ਰਿਸ਼ਵਤਖੋਰੀ ਨੂੰ ਵੀ ਜੜੋਂ ਪੁਟਿਆ ਜਾਵੇਗਾ। ਜਿਸ ਨਾਲ ਪੰਜਾਬ ਵਿੱਚ ਪਾਰਦਰਸ਼ੀ ਸਾਸਨ ਅਤੇ ਪਰਸਾਸਨ ਦੀ ਨਵੀਂ ਸੁਰੂਆਤ ਹੋਵੇਗੀ। ਆਓ ਆਪਾਂ ਰਲ ਮਿਲਕੇ ਲੋਕ ਇਨਸਾਫ਼ ਪਾਰਟੀ ਦਾ ਸਾਥ ਦੇਈਏ।
ਮਿਸਤਰੀ ਹਰਪ੍ਰੀਤ ਸਿੰਘ ਹਲਕਾ ਇਚਾਰਜ ਮਾਨਸਾ, ਜਨਕ ਰਾਜ ਉਡਤ ਸਹਿਰੀ ਪ੍ਰਧਾਨ ਮਾਨਸਾ ਤੇ ਕਰਨੈਲ ਸਿੰਘ ਢਿੱਲੋਂ ਪ੍ਰਧਾਨ ਕਿਸਾਨ ਵਿੰਗ ਮਾਨਸਾ ਦੀ ਪ੍ਰੇਰਨਾ ਸਦਕਾ , ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਸੀਨੀਅਰ ਮੀਤ ਪ੍ਰਧਾਨ ਮਾਨਸਾ ਦੀ ਅਗਵਾਈ ਵਿੱਚ ਰਮਨ ਕੁਮਾਰ ਮਾਨਸਾ, ਸੁਖਦੇਵ ਸਿੰਘ ਭੂੰਦੜ ਨੇ ਅਕਾਲੀ ਦਲ ਛੱਡਕੇ ਅਤੇ ਮਿੱਠੂ ਸਿੰਘ ਨੇ ਆਮ ਆਦਮੀ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪਰਿਵਾਰ ਸਮੇਤ ਪੱਲਾ ਫੜਿਆ।
ਰਾਏਪੁਰ ਨੇ ਤਿੰਨਾਂ ਪਰਿਵਾਰਾਂ ਨੂੰ ਲੋਕ ਇਨਸਾਫ਼ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਕਿਹਾ ਤੇ ਭਰੋਸਾ ਦਿਵਾਇਆ ਕਿ ਪਾਰਟੀ ਹਰ ਸਮੇਂ ਤੁਹਾਡੇ ਨਾਲ ਹੈ। ਪਾਰਟੀ ਦੀ ਮੀਟਿੰਗ ਵਿੱਚ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮਾਨਸਾ ਤੋਂ ਇਲਾਵਾ ਮਿਸਤਰੀ ਹਰਪ੍ਰੀਤ ਸਿੰਘ ਹਲਕਾ ਇਚਾਰਜ ਮਾਨਸਾ, ਜਨਕ ਰਾਜ ਉਡਤ ਸਹਿਰੀ ਪ੍ਰਧਾਨ ਮਾਨਸਾ, ਕਰਨੈਲ ਸਿੰਘ ਢਿੱਲੋਂ ਪ੍ਰਧਾਨ ਕਿਸਾਨ ਵਿੰਗ ਮਾਨਸਾ, ਸੁਖਵੀਰ ਸਿੰਘ ਢੱਡਾ ਪ੍ਰਧਾਨ ਵਾਰਡ ਨੰਬਰ 2 ਮਾਨਸਾ, ਬਲਦੇਵ ਸਿੰਘ ਘੋੜੇਵਾਲਾ, ਮਾਸਟਰ ਹਰਬੰਸ ਸਿੰਘ ਢਿੱਲੋਂ, ਬੂਟਾ ਸਿੰਘ ਘਰਾਗਣਾ, ਭਿੰਦਰ ਸਿੰਘ ਸਰੋਏ, ਸਰਨਜੀਤ ਸਿੰਘ ਸਰਨੀ, ਦਰਸ਼ਨ ਸਿੰਘ, ਸੁਖਦੇਵ ਸਿੰਘ ਭੂੰਦੜ, ਹਰਬੰਸ ਸਿੰਘ ਮਨੀ, ਰਮਨ ਕੁਮਾਰ, ਮਿੱਠੂ ਸਿੰਘ ਤੇ ਗੁਰਮੀਤ ਸਿੰਘ ਵਿੱਕੀ ਆਦਿ ਹਾਜ਼ਰ ਸਨ।