by vikramsehajpal
ਰਾਜਸਥਾਨ (ਦੇਵ ਇੰਦਰਜੀਤ) : ਗ੍ਰਹਿ ਵਿਭਾਗ ਵਲੋਂ ਐਤਵਾਰ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ 'ਚ ਲਾਕਡਾਊਨ ਦੀ ਮਿਆਦ 24 ਮਈ ਸਵੇਰੇ 5 ਵਜੇ ਤੋਂ 8 ਜੂਨ ਸਵੇਰ 5 ਵਜੇ ਤੱਕ ਵਧਾ ਦਿੱਤੀ ਗਈ ਹੈ। ਬਿਆਨ ਅਨੁਸਾਰ ਸੂਬਾ ਸਰਕਾਰ ਨੇ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ ਜੁਰਮਾਨੇ ਨੂੰ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
ਰਾਜਸਥਾਨ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਮੰਤਰੀ ਮੰਡਲ ਤੇ ਮਾਹਰਾਂ ਦੀ ਸਿਫਾਰਸ਼ 'ਤੇ ਸੂਬਾ ਸਰਕਾਰ ਨੇ ਐਤਵਾਰ ਨੂੰ ਸੂਬੇ 'ਚ ਲਾਕਡਾਊਨ ਦੀ ਮਿਆਦ 15 ਦਿਨ ਵਧਾ ਕੇ 8 ਜੂਨ ਤੱਕ ਕਰ ਦਿੱਤੀ ਹੈ। ਸਰਕਾਰੀ ਬਿਆਨ ਅਨੁਸਾਰ ਹਾਲਾਂਕਿ ਜਿਨਾਂ ਜ਼ਿਲਿਆਂ 'ਚ ਕੋਰੋਨਾ ਦੀ ਸਥਿਤੀ 'ਚ ਬਹੁਤ ਸੁਧਾਰ ਹੋਇਆ ਹੈ ਉੱਥੇ ਇਕ ਜੂਨ ਤੋਂ ਵਪਾਰਕ ਗਤੀਵਿਧੀਆਂ 'ਚ ਢਿੱਲ ਦਿੱਤੀ ਜਾ ਸਕਦੀ ਹੈ।