ਚੰਡੀਗੜ੍ਹ (ਦੇਵ ਇੰਦਰਜੀਤ) : ਆਕੀਸਜਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਇੰਡਸਟਰੀ ਨੂੰ ਆਕਸੀਜਨ ਇਸਤੇਮਾਲ ਹੀ ਇਜਾਜ਼ਤ ਦਿੱਤੀ ਗਈ ਹੈ। ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਆਕਸੀਜਨ ਦੇ ਇਸਤੇਮਾਲ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ 10 ਦਿਨਾਂ ’ਚ ਸੂਬੇ ’ਚ ਆਕਸੀਜਨ ਦੀ ਕਮੀ ਘੱਟ ਆਈ ਹੈ ਅਤੇ ਫਿਲਹਾਲ ਪੰਜਾਬ ’ਚ ਆਕਸੀਜਨ ਦੀ ਕੋਈ ਕਿੱਲਤ ਨਹੀਂ ਹੈ। ਬੈਲਕ ਫੰਗਸ ਦੇ ਇਲਾਜ ਲਈ ਹੋਰ ਦਵਾਈਆਂ ਦੇ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬ ’ਚ ਕੋੋਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ 10 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਦਾ ਫ਼ੈਸਲਾ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਕੋਵਿਡ-19 ਦੀ ਰਿਵਿਊ ਮੀਟਿੰਗ ਤੋਂ ਬਾਅਦ ਕੀਤਾ ਗਿਆ। ਇਥੇ ਦੱਸ ਦੇਈਏ ਕਿ ਪਹਿਲਾਂ ਤੋਂ 31 ਮਈ ਤੱਕ ਕਰਫ਼ਿਊ ਲੱਗਾ ਹੋਇਆ ਹੈ, ਜੋਕਿ ਹੁਣ 10 ਜੂਨ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਕੁਝ ਰਿਆਤਾਂ ਦਿੰਦੇ ਹੋਏ ਨਿੱਜੀ ਵਾਹਨਾਂ ’ਤੇ ਸਫ਼ਰ ਕਰਨ ਵਾਲਿਆਂ 'ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਗਈ ਹੈ।
ਇਸ ਦੇ ਇਲਾਵਾ ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਹੈ। ਸਰਕਾਰੀ ਹਸਪਤਾਲਾਂ ’ਚ ਓ. ਪੀ. ਡੀ. ਦੀਆਂ ਕਾਰਵਾਈਆਂ ਨੂੰ ਬਹਾਲ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਯਾਤਰੀ ਵਾਹਨਾਂ ਅਤੇ ਟੈਕਸੀ ’ਤੇ ਪਾਬੰਦੀ ਜਾਰੀ ਰਹੇਗੀ। ਸੂਬੇ ’ਚ 18 ਪਲੱਸ ਦਾ ਕੋਰੋਨਾ ਵੈਕਸੀਨ ਦਾ ਦਾਇਰਾ ਵਧੇਗਾ। ਨਵੇਂ ਨਿਰਦੇਸ਼ਾਂ ਮੁਤਾਬਕ ਸੂਬੇ ਵਿਚ 1 ਜੂਨ ਤੋਂ 18-45 ਸਾਲ ਦੇ ਵਿਚਕਾਰ ਦੁਕਾਨਦਾਰ, ਉਦਯੋਗਿਕ ਵਰਕਰ, ਰੇਹੜੀਵਾਲੇ/ਗਲੀ ਵਿਕਰੇਤਾ, ਡਿਲਿਵਰੀ ਲੜਕੇ, ਬੱਸ/ਕੈਬ ਡਰਾਈਵਰ/ਕੰਡਕਟਰ, ਮੇਅਰ, ਕੌਂਸਲਰ, ਸਰਪੰਚ, ਪੰਚ ਨੂੰ ਕੋਰੋਨਾ ਟੀਕਾਕਰਨ ਵਿਚ ਤਰਜੀਹ ਦਿੱਤੀ ਜਾਵੇਗੀ।