ਗਵਾਂਗਝੂ (ਦੇਵ ਇੰਦਰਜੀਤ) : ਗਵਾਂਗਝੂ ਵਿਚ 1.5 ਕਰੋੜ ਦੀ ਆਬਾਦੀ ਹੈ ਪਰ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਮੰਗਲਵਾਰ ਨੂੰ ਐਲਾਨੀ ਤਾਲਾਬੰਦੀ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ। ਹਾਲੀਆ ਦਿਨਾਂ ਵਿਚ ਸ਼ਹਿਰ ਵਿਚ ਸਥਾਨਕ ਪੱਧਰ ’ਤੇ ਕੋਰੋਨਾ ਦੇ 30 ਤੋਂ ਜ਼ਿਆਦਾ ਮਾਮਲੇ ਆਏ ਹਨ, ਜਿਸ ਨਾਲ ਦੇਸ਼ ਵਿਚ ਕੋਰੋਨਾ ਦਾ ਇਹ ‘ਹੌਟਸਪੌਟ’ ਬਣ ਗਿਆ ਹੈ। ਚੀਨ ਦਾ ਮੰਨਣਾ ਹੈ ਕਿ ਉਸ ਨੇ ਸਥਾਨਕ ਪੱਧਰ ’ਤੇ ਕੋਰੋਨਾ ’ਤੇ ਕਾਬੂ ਪਾ ਲਿਆ ਹੈ। ਨਵੇਂ ਮਾਮਲੇ ਆਉਣ ’ਤੇ ਮਾਸਕ ਪਾਉਣ, ਸੰਪਰਕ ਦਾ ਪਤਾ ਲੱਗਾਉਣ, ਸਖ਼ਤ ਜਾਂਚ ਅਤੇ ਤਾਲਾਬੰਦੀ ਵਰਗੇ ਕਦਮ ਚੁੱਕੇ ਜਾਂਦੇ ਹਨ।
ਚੀਨ ਦੇ ਦੱਖਣੀ ਹਿੱਸੇ ’ਚ ਸਥਿਤ ਉਦਯੋਗਿਕ ਸ਼ਹਿਰ ਗਵਾਂਗਝੂ ਵਿਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਉਣ ਦੇ ਬਾਅਦ 2 ਇਲਾਕਿਆਂ ਵਿਚ ਤਾਲਾਬੰਦੀ ਲਗਾ ਦਿੱਤੀ ਗਈ ਹੈ। ਗਵਾਂਗਡੋਂਗ ਸੂਬੇ ਦੇ ਲੋਕਾਂ ਲਈ ਚੀਨ ਦੇ ਦੂਜੇ ਹਿੱਸਿਆਂ ਵਿਚ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਜਾਂਚ ਨੂੰ ਜ਼ਰੂਰੀ ਬਣਾਇਆ ਗਿਆ ਹੈ ਅਤੇ ਕੋਰੋਨਾ ਦੀ ਪੁਸ਼ਟੀ ਨਾ ਹੋਣ ’ਤੇ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।