ਓਟਾਵਾ (ਦੇਵ ਇੰਦਰਜੀਤ)- ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਰੋਜ਼ਗਾਰ ਨੂੰ ਅਜਿਹਾ ਖੋਰਾ ਲੱਗਣਾ ਸ਼ੁਰੂ ਹੋਇਆ ਕਿ ਜਨਵਰੀ ਵਿੱਚ 2,13,000 ਨੌਕਰੀਆਂ ਖਤਮ ਹੋ ਗਈਆਂ। ਇਸ ਨਾਲ ਸਾਲ ਦੇ ਅੰਤ ਵਿੱਚ ਅਰਥਚਾਰੇ ਨੂੰ ਜਿਹੜਾ ਨੁਕਸਾਨ ਪਹੁੰਚਿਆ ਹੈ ਉਸ ਨਾਲ ਸਾਰਾ ਮੁਨਾਫਾ ਵੀ ਜਾਂਦਾ ਰਿਹਾ।
ਇਸ ਦੌਰਾਨ ਬੇਰੋਜ਼ਗਾਰੀ ਦਰ 0·6 ਫੀਸਦੀ ਪੁਆਇੰਟ ਤੋਂ ਵੱਧ ਕੇ 9·4 ਫੀਸਦੀ ਤੱਕ ਪਹੁੰਚ ਗਈ, ਜੋ ਕਿ ਅਗਸਤ ਤੋਂ ਲੈ ਕੇ ਹੁਣ ਤੱਕ ਸੱਭ ਤੋਂ ਵੱਧ ਹੈ। ਵਿੱਤੀ ਡਾਟਾ ਫਰਮ ਰੀਫਿਨੀਟਿਵ ਦਾ ਕਹਿਣਾ ਹੈ ਕਿ ਜਨਵਰੀ ਵਿੱਚ 47,500 ਰੋਜ਼ਗਾਰ ਦੇ ਮੌਕੇ ਖ਼ਤਮ ਹੋਣ ਦਾ ਅੰਦੇਸ਼ਾ ਸੀ, ਜਿਸ ਨਾਲ ਬੇਰੋਜ਼ਗਾਰੀ ਦਰ 8·9 ਫੀ ਸਦੀ ਤੱਕ ਪਹੁੰਚਣ ਦੀ ਸੰਭਾਵਨਾ ਸੀ।ਸੱਭ ਤੋਂ ਵੱਧ ਨੁਕਸਾਨ ਓਨਟਾਰੀਓ ਤੇ ਕਿਊਬਿਕ ਵਿੱਚ ਹੋਇਆ। ਲਾਕਡਾਊਨ ਤੇ ਪਾਬੰਦੀਆਂ ਦੇ ਚੱਲਦਿਆਂ ਕਈ ਰੀਟੇਲ ਸੈਕਟਰ ਦੇ ਕਈ ਕਾਰੋਬਾਰ ਬੰਦ ਹੋ ਗਏ।
ਸਰਵਿਸ ਸੈਕਟਰ ਤੇ ਪਾਰਟ ਟਾਈਮ ਵਰਕ ਵਿੱਚ ਹੋਈਆਂ ਵੱਡੀਆਂ ਕਟੌਤੀਆਂ ਤੇ ਨਕਾਰੇ ਗਏ ਰੋਜ਼ਗਾਰ ਕਾਰਨ ਅਪਰੈਲ ਤੋਂ ਹੀ ਰੋਜ਼ਗਾਰ ਵਿੱਚ ਭਾਰੀ ਕਮੀ ਆਈ, ਉਸ ਸਮੇਂ ਦੋ ਮਿਲੀਅਨ ਨੌਕਰੀਆਂ ਖੁੱਸੀਆਂ।