LIVE UPDATES : ਜੰਮੂ ਕਸ਼ਮੀਰ ਦੇ ਬੱਸ ਸਟੈਂਡ ਹਮਲੇ ਦਾ ਵੱਡਾ ਖੁਲਾਸਾ, ਹਿਜ਼ਬੁਲ ਦੇ ਕਮਾਂਡਰ ਨੇ ਦਿੱਤਾ ਸੀ ਹਮਲੇ ਦਾ ਆਦੇਸ਼

by mediateam

7 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਬੱਸ ਸਟੈਂਡ' ਤੇ ਇੱਕ ਗ੍ਰਨੇਡ ਸੁੱਟਿਆ ਗਿਆ ਜਿਸ ਤੋਂ ਬਾਅਦ ਵੱਡਾ ਧਮਾਕਾ ਹੋਇਆ , ਇਸ ਹਮਲੇ ਵਿਚ ਇਕ ਦੀ ਮੌਤ ਹੋ ਗਈ, ਜਦਕਿ 29 ਲੋਕ ਜ਼ਖ਼ਮੀ ਹੋਏ ਹਨ , ਇਹ ਧਮਾਕਾ ਸਵੇਰੇ 11.30 ਵਜੇ ਹੋਇਆ, ਜ਼ਖ਼ਮੀਆਂ ਨੂੰ ਜੰਮੂ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ , ਜੰਮੂ-ਕਸ਼ਮੀਰ ਪੁਲਸ ਦੇ ਆਈਜੀਪੀ ਐਮ ਕੇ ਸਿਨਹਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਮਲਾ ਗ੍ਰੇਨੇਡ ਨਾਲ ਕੀਤਾ ਗਿਆ ਹੈ ਸੀ ਜਿਸ ਤੋਂ ਬਾਅਦ ਪੁਲਿਸ ਨੇ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ |


ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਗ੍ਰੇਨੇਡ ਸੁੱਟਣ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੰਮੂ ਰੇਂਜ ਦੇ ਆਈਜੀ ਮਨੀਸ਼ ਸਿਨ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਦੀ ਪਛਾਣ ਯਾਸਿਰ ਭੱਟ ਹੈ। ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੇ ਆਧਾਰ 'ਤੇ ਚਮਸ਼ਦੀਦ ਦੇ ਬਿਆਨ ਤੋਂ ਇਹ ਸਫ਼ਲਤਾ ਹੱਥ ਲੱਗੀ। ਨਾਲ ਹੀ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਭੱੱਟ ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਡਿਸਟ੍ਰਿਕਟ ਕਮਾਂਡਰ ਨੇ ਇਸ ਹਮਲੇ ਦਾ ਆਦੇਸ਼ ਦਿੱਤਾ ਸੀ।


ਇਸ ਕਮਾਂਡਰ ਦਾ ਨਾਂ ਫਾਰੁਖ਼ ਅਹਿਮਦ ਭੱਟ ਉਰਫ ਉਮਰ ਸੀ। ਇਹ ਬ੍ਲਾਸ੍ਟ ਜੰਮੂ ਸਟੇਟ ਟਰਾਂਸਪੋਰਟ ਦੀ ਬੱਸ ਵਿੱਚ ਹੋਇਆ ਹੈ , ਜਿਸ ਦੌਰਾਨ ਇਹ ਧਮਾਕਾ ਹੋਇਆ ਬਸ ਜੰਮੂ ਦੇ ਬਸ ਅੱਡੇ ਤੇ ਹੀ ਖਖੜੀ ਸੀ , ਕੁਝ ਸਵਾਰੀਆਂ ਉਸ ਸਮੇਂ ਬਸ ਅੰਦਰ ਹੀ ਮਜੂਦ ਸਨ , ਬਲਾਸਟ ਵਾਲੀ ਥਾਂ ਦੇ ਕੋਲ ਇਕ ਵੱਡੀ ਫਲ ਮੰਡੀ ਹੈ, ਉੱਥੇ ਮੌਜੂਦ ਲੋਕਾਂ ਤੋਂ ਪੁਲਿਸ ਕਰਮਚਾਰੀ ਪੁੱਛਗਿੱਛ ਕਰ ਰਹੇ ਹਨ ਅਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ |


ਧਮਾਕੇ ਦੀ ਚਪੇਟ ਵਿਚ ਆਉਣ ਨਾਲ ਉਤਰਾਖੰਡ ਦੇ ਹਰਿਦਵਾਰ ਦੇ ਰਹਿਣ ਵਾਲੇ ਮੋ ਸ਼ਾਰਿਕ (17 ਸਾਲ) ਦੀ ਮੌਤ ਹੋ ਗਈ ਹੈ , ਇਸ ਤੋਂ ਇਲਾਵਾ 29 ਲੋਕ ਜ਼ਖ਼ਮੀ ਦੱਸੇ ਗਏ ਹਨ | ਇਸ ਘਟਨਾ ਤੋਂ ਬਾਅਦ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ਹਿਰ 'ਚ ਤਮਾਮ ਨਾਕਿਆਂ ਤੇ ਵਾਹਨਾਂ ਦੀ ਸਖ਼ਤ ਤਲਾਸ਼ੀ ਲਈ ਜਾ ਰਹੀ ਹੈ। ਜੰਮੂ ਮੁੱਖ ਬੱਸ ਸਟੈਂਡ 'ਤੇ ਪਿਛਲੇ ਨੌਂ ਮਹੀਨਿਆਂ 'ਚ ਇਹ ਤੀਜਾ ਵੱਡਾ ਗ੍ਰੇਨੇਡ ਹਮਲਾ ਹੈ।