ਸਡਬਰੀ , 27 ਜੁਲਾਈ ( NRI MEDIA )
ਕੈਨੇਡਾ ਵਿਚ ਉਨਟਾਰੀਓ ਦੇ ਸ਼ਹਿਰ ਸਡਬਰੀ ਦੇ ਵਿਖੇ ਇਕ ਇਤਿਹਾਸਿਕ ਗਿਰਜਾ ਘਰ ਦੇ ਪਾਰਿਸ਼ਿਓਨਰਾਂ ਉੱਤੇ ਬਿਜਲੀ ਡਿੱਗਣ ਨਾਲ ਸੜ ਕੇ ਸੁਆਹ ਹੋ ਗਈ ਸੀ , ਇਸ ਇਮਾਰਤ ਨੂੰ ਫਿਰ ਤੋਂ ਬਣਾਉਣ ਦੀ ਸੋਂਹ ਚੁੱਕੀ ਗਈ ਹੈ , ਦਾ ਗ੍ਰੇਸ ਯੂਨਾਈਟਿਡ ਗਿਰਜਾ ਘਰ ਦੇ ਵਿਚ ਬੁਧਵਾਰ ਨੂੰ ਇਕ ਤੂਫ਼ਾਨ ਦੇ ਦੌਰਾਨ ਅੱਗ ਲਗ ਗਈ ਸੀ , ਸਾਰੇ ਦਮਕਲ ਕਰਮਚਾਰੀਆਂ ਨੂੰ ਇਸ ਅੱਗ ਉਤੇ ਕਾਬੂ ਪਾਉਣ ਵਾਸਤੇ ਤਕਰੀਬਨ 6 ਘੰਟੇ ਦਾ ਸਮਾਂ ਲਗਾ, ਵੀਰਵਾਰ ਸਵੇਰ ਤਕ ਇਸ ਗੱਲ ਦੀ ਪੁਸ਼ਟੀ ਤਾਂ ਹੋ ਗਈ ਸੀ ਕਿ ਜਿਨ੍ਹਾਂ ਨੁਕਸਾਨ ਇਸ ਚਰਚ ਦਾ ਹੋਇਆ ਹੈ ਇਸਦੀ ਮੁਰੰਮਤ ਤਾਂ ਨਹੀਂ ਹੋ ਸਕਦੀ।
ਗਿਰਜਾ ਘਰ ਦੇ ਹੀ ਨਰਸਰੀ ਵਿਦਿਆਲਿਆ ਵਿਚ ਕੰਮ ਕਰਨ ਵਾਲੀ ਮੇਲਿਸਾ ਗਲੇਡੂ ਨੇ ਦੱਸਿਆ ਕਿ ਉਹਨਾਂ ਨੂੰ ਲੱਗਾ ਸੀ ਕਿ ਬਿਜਲੀ ਸਪੇਰ ਉੱਤੇ ਡਿੱਗੀ ਹੈ ਅਤੇ ਸ਼ਾਇਦ ਇਮਾਰਤ ਦਾ ਪਿਛਲੇ ਹਿੱਸਾ ਬਚ ਗਿਆ ਹੋਵੇ ਪਰ ਜਦ ਉਹਨਾਂ ਵੇਖਿਆ ਕੇ ਦਮਕਲ ਕਰਮਚਾਰੀ ਆਪਣੀ ਹੌਜ਼ ਪਾਈਪਾਂ ਛੱਤ ਵੱਲ ਨੂੰ ਕਰ ਰਹੇ ਹਨ ਤਾਂ ਉਹਨਾਂ ਨੂੰ ਇਹ ਚੰਗਾ ਚਿਨ੍ਹ ਨਹੀਂ ਲੱਗਾ, ਉਹਨਾਂ ਦੀ ਪਿਆਰੀ ਜਗਾਹ ਵਿਚ ਕੁਝ ਜਿਆਦਾ ਨਹੀਂ ਸੀ ਬਚਿਆ, ਰੇਵਰੇਂਡ ਏਰਿਨ ਤੋਡ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਵਿਨਾਸ਼ਕਾਰੀ ਹੈ, ਉਹ ਕਿਸੇ ਨਾ ਕਿਸੇ ਤਰੀਕੇ ਇਸ ਇਮਾਰਤ ਨੂੰ ਦੁਬਾਰਾ ਖੜਾ ਕਰਨਗੇ, ਉਹ ਫਿਲਹਾਲ ਇਹ ਨਹੀਂ ਜਾਂਦੇ ਕਿ ਉਹ ਇਸਨੂੰ ਕਿਸ ਤਰ੍ਹਾਂ ਨਾਲ ਤਿਆਰ ਕਰਨਗੇ ਪਰ ਬੇਸ਼ਕ ਉਹਨਾਂ ਦਾ ਸਮੂਹ ਅਜਿਹਾ ਕਰੇਗਾ।
ਜਿਕਰਯੋਗ ਹੈ ਕਿ ਉਨਟਾਰੀਓ ਫਾਇਰ ਮਾਰਸ਼ਲ ਦਫਤਰ ਇਸ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਹਨ, ਅਤੇ ਤਾਜ਼ਾ ਸੂਤਰਾਂ ਦੇ ਮੁਤਾਬਿਕ ਇਸ ਗਿਰਜਾ ਘਰ ਉੱਤੇ ਬਿਜਲੀ ਇਕ ਵਾਰ ਨਹੀਂ ਸਗੋਂ ਦੋ ਵਾਰ ਡਿੱਗੀ ਸੀ, ਇਸਦੇ ਨਾਲ ਹੀ ਸਮੂਹ ਦੇ ਲੋਕ ਇਸ ਇਮਾਰਤ ਨੂੰ ਅਲਵਿਦਾ ਕਹਿਣ ਲਈ ਵੀਰਵਾਰ ਨੂੰ ਇਕੱਠੇ ਹੋਏ ਸਨ ਅਤੇ ਉਹ ਸਾਰੇ ਐਤਵਾਰ ਨੂੰ ਇਕ ਨਵੀ ਥਾਂ ਉਤੇ ਸੇਵਾ ਰੱਖਣਗੇ।