ਵਾਸ਼ਿੰਗਟਨ (ਦੇਵ ਇੰਦਰਜੀਤ)- ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੇ ਉਤਰਾਅਧਿਕਾਰੀ ਜੋ ਬਾਇਡਨ ਦੇ ਨਾਂ ਇਕ ਪੱਤਰ ਲਿਖ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਇਹ ਪੱਤਰ ਪੜਿ੍ਹਆ ਤੇ ਦੱਸਿਆ ਕਿ ਉਹ ਉਦਾਰਤਾ ਨਾਲ ਭਰਿਆ ਹੈ।
ਅਮਰੀਕੀ ਰਵਾਇਤ ਅਨੁਸਾਰ, ਸਾਬਕਾ ਰਾਸ਼ਟਰਪਤੀ ਆਪਣੇ ਉਤਰਾਅਧਿਕਾਰੀ ਲਈ ਇਕ ਪੱਤਰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ 'ਚ ਛੱਡ ਕੇ ਜਾਂਦੇ ਹਨ। ਟਰੰਪ ਵੀ ਇਸੇ ਰਵਾਇਤ ਦੀ ਪਾਲਣਾ ਕਰਦੇ ਹੋਏ ਬਾਇਡਨ ਦੇ ਨਾਂ ਪੱਤਰ ਛੱਡ ਗਏ ਸਨ। ਹਾਲਾਂਕਿ ਟਰੰਪ ਨੇ ਕਈ ਰਵਾਇਤਾਂ ਦੀ ਅਣਦੇਖੀ ਵੀ ਕੀਤੀ ਸੀ। ਉਹ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ 'ਚੋਂ ਚਲੇ ਗਏ ਸਨ। ਉਨ੍ਹਾਂ ਦੀ ਜਗ੍ਹਾ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਵਾਇਤਾਂ ਨਿਭਾਈਆਂ ਸਨ। ਬਾਇਡਨ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, 'ਰਾਸ਼ਟਰਪਤੀ ਨੇ ਬੇਹੱਦ ਉਦਾਰਤਾ ਭਰਿਆ ਪੱਤਰ ਲਿਖਿਆ ਹੈ, ਕਿਉਂਕਿ ਇਹ ਨਿੱਜੀ ਹੈ।
ਇਸ ਬਾਰੇ ਮੈਂ ਉਦੋਂ ਤਕ ਨਹੀਂ ਦੱਸਾਂਗਾ, ਜਦੋਂ ਤਕ ਮੈਂ ਉਨ੍ਹਾਂ ਨਾਲ (ਟਰੰਪ) ਗੱਲ ਨਹੀਂ ਕਰ ਲੈਂਦਾ ਪਰ ਇਹ ਮੌਜੂਦਾ 'ਚ ਉਦਾਰਤਾ ਭਰਿਆ ਹੈ।' ਉਨ੍ਹਾਂ ਨੇ ਦੱਸਿਆ ਕਿ ਉਹ ਟਰੰਪ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਬਾਇਡਨ ਨੇ ਓਵਲ ਦਫ਼ਤਰ 'ਚ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ ਇਹ ਪੱਤਰ ਪੜਿ੍ਹਆ ਸੀ।