by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਖਰੋਟ ਸਿਹਤ ਲਈ ਸਭ ਤੋਂ ਫਾਇਦੇਮੰਦ ਹੈ। ਅਖਰੋਟ ਦੇ ਇਨ੍ਹਾਂ ਗੁਣਾਂ ਨੂੰ ਜਾਣ ਕੇ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋਗੇ। ਇਸ ਵਿੱਚ ਪ੍ਰੋਟੀਨ, ਫੈਟ, ਫਾਈਬਰ ਅਤੇ ਕਾਰਬੋਹਾਈਡ੍ਰੇਟਸ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ, ਕੈਲਸ਼ੀਅਮ, ਕਾਪਰ, ਆਇਰਨ, ਸੇਲੇਨਿਅਮ, ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਦਾ ਵੀ ਚੰਗਾ ਸਰੋਤ ਹੈ।
ਅਖਰੋਟ ਖਾਣ ਦੇ ਫਾਇਦੇ:-
ਅਖਰੋਟ ਖਾਣ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ।
ਸੌਣ ਤੋਂ ਪਹਿਲਾਂ ਭਿੱਜੇ ਹੋਏ ਅਖਰੋਟ ਖਾਓਗੇ ਤਾਂ ਤੁਹਾਨੂੰ ਵੀ ਚੰਗੀ ਨੀਂਦ ਆਵੇਗੀ।
ਹੱਡੀਆਂ ਅਤੇ ਦੰਦਾਂ ਨੂੰ ਵੀ ਮਜ਼ਬੂਤ ਕਰਦਾ ਹੈ।
ਅਖਰੋਟ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਬਹੁਤ ਫਾਇਦੇਮੰਦ ਹੈ।
ਅਖਰੋਟ ਖਾਣ ਨਾਲ ਪਾਚਣ ਪ੍ਰਕਿਰਿਆ ਠੀਕ ਰਹਿੰਦੀ ਹੈ।
ਮਹਿਲਾਵਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਦਾ ਹੈ।