ਇਨ੍ਹਾਂ ਘਰੇਲੂ ਨੁਸਖਿਆਂ ਨਾਲ ਦੂਰ ਹੋਣਗੇ ਮੂੰਹ ਦੇ ਛਾਲੇ,ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੂੰਹ 'ਚ ਛਾਲੇ ਹੋਣਾ ਆਮ ਹੋ ਜਾਂਦਾ ਹੈ ਕਿਉਂਕਿ ਸਰੀਰ ਵਿੱਚ ਗਰਮੀ ਕਾਰਨ ਵੀ ਮੂੰਹ ਪੱਕ ਜਾਂਦਾ ਹੈ ਜਾਂ ਫਿਰ ਛਾਲੇ ਹੋ ਜਾਂਦੇ ਹਨ। ਇਹ ਛਾਲੇ ਗੱਲ੍ਹਾਂ, ਜੀਭ, ਮਸੂੜਿਆਂ, ਬੁੱਲ੍ਹਾਂ ਦੇ ਅੰਦਰਲੇ ਹਿੱਸੇ 'ਤੇ ਕਿਤੇ ਵੀ ਹੋ ਸਕਦੇ ਹਨ। ਜਿਸ ਨਾਲ ਮੂੰਹ ਵਿੱਚ ਜਲਣ ਮਹਿਸੂਸ ਹੁੰਦੀ ਹੈ ਤੇ ਕੁੱਝ ਵੀ ਖਾਣ ਪੀਣ ਵਿੱਚ ਦਿੱਕਤ ਹੋਣ ਲੱਗ ਜਾਂਦੀ ਹੈ।

ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ। ਨਾਰੀਅਲ ਦੇ ਤੇਲ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਤੱਤ ਮੌਜੂਦ ਹੁੰਦੇ ਹਨ, ਜੋ ਇਨਫੈਕਸ਼ਨ ਨੂੰ ਘੱਟ ਕਰਦੇ ਹਨ।

ਬਰਫ਼ ਦਾ ਟੁਕੜਾ ਅਲਸਰ 'ਤੇ ਲਗਾਉਣ ਨਾਲ ਵੀ ਜਲਣ ਘੱਟ ਹੁੰਦੀ ਹੈ। ਅਜਿਹਾ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਕਰੋ। ਇਸ ਨਾਲ ਦਰਦ ਘੱਟ ਹੋ ਜਾਵੇਗਾ।ਛਾਲੇ ਵਾਲੀ ਥਾਂ 'ਤੇ ਬਰਫ਼ ਰੱਖਣ ਨਾਲ ਚਮੜੀ ਨੂੰ ਠੰਡਕ ਮਿਲੇਗੀ, ਜਿਸ ਕਾਰਨ ਜਲਨ ਘੱਟ ਮਹਿਸੂਸ ਹੋਵੇਗੀ।

ਐਲੋਵੇਰਾ ਜੈੱਲ ਵੀ ਛਾਲਿਆਂ ਦੇ ਦਰਦ ਤੇ ਜਲਣ ਤੋਂ ਨਿਜਾਤ ਦਿਵਾਉਂਦੀ ਹੈ। ਇਸ 'ਚ ਮੌਜੂਦ ਆਰਾਮਦਾਇਕ ਗੁਣ ਛਾਲਿਆਂ ਤੋਂ ਜਲਦੀ ਛੁਟਕਾਰਾ ਦਿਵਾਉਂਦੇ ਹਨ। ਇਸ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਜ਼ਰੂਰ ਲਗਾਉਣਾ ਚਾਹੀਦਾ ਹੈ।