by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਜਾਣਕਰੀ ਅਨੁਸਾਰ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਉਨ੍ਹਾਂ ਨੂੰ ਕੋਰੋਨਾ ਸੰਕਰਮਣ ਦਾ ਖ਼ਤਰਾ ਘੱਟ ਹੁੰਦਾ ਹੈ। ਜੇਕਰ ਅਜਿਹੇ ਲੋਕਾਂ ਨੂੰ ਕੋਰੋਨਾ ਹੋ ਵੀ ਜਾਵੇ ਤਾਂ ਸਥਿਤੀ ਬਹੁਤੀ ਗੰਭੀਰ ਨਹੀਂ ਹੁੰਦੀ।
- ਤੁਲਸੀ - ਤੁਲਸੀ ਦੇ ਪੱਤਿਆਂ ਤੇ ਬੀਜਾਂ ਦੀ ਵਰਤੋਂ ਆਯੁਰਵੇਦ ਤੇ ਘਰੇਲੂ ਉਪਚਾਰਾਂ 'ਚ ਕੀਤੀ ਜਾਂਦੀ ਹੈ। ਇਹ ਕਈ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ। ਤੁਲਸੀ ਦੀ ਵਰਤੋਂ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਅਤੇ ਇਮਿਊਨਿਟੀ ਸ਼ਕਤੀ ਵਧਾਉਣ ਲਈ ਕੀਤੀ ਜਾਂਦੀ ਹੈ।
- ਮੋਰਿੰਗਾ - ਸਹਜਨ ਮਤਲਬ ਮੋਰਿੰਗਾ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਮੋਰਿੰਗਾ ਨੂੰ ਆਯੁਰਵੇਦ 'ਚ ਦਵਾਈ ਦੇ ਰੂਪ 'ਚ ਵਰਤਿਆ ਜਾਂਦਾ ਹੈ। ਮੋਰਿੰਗਾ ਇਮਿਊਨ ਸਿਸਟਮ ਨੂੰ ਮਜ਼ਬੂਤਕਰਦਾ ਹੈ। ਮੋਰਿੰਗਾ ਵਿਟਾਮਿਨ ਸੀ, ਏ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
- ਅਸ਼ਵਗੰਧਾ - ਆਯੁਰਵੈਦਿਕ ਇਲਾਜ 'ਚ ਅਸ਼ਵਗੰਧਾ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ 'ਚ ਕੀਤੀ ਜਾਂਦੀ ਹੈ। ਅਸ਼ਵਗੰਧਾ 'ਚ ਐਂਟੀ ਸਟ੍ਰੈੱਸ ਗੁਣ ਪਾਏ ਜਾਂਦੇ ਹਨ, ਜੋ ਤਣਾਅ, ਚਿੰਤਾ ਵਰਗੀਆਂ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਅਸ਼ਵਗੰਧਾ ਨਾਲ ਸ਼ੂਗਰ, ਕੋਲੈਸਟ੍ਰਾਲ ਤੇ ਨੀਂਦ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
- ਐਲੋਵੇਰਾ - ਐਲੋਵੇਰਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ ਏ, ਸੀ ਅਤੇ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਐਲੋਵੇਰਾ ਵਾਲਾਂ ਤੇ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ। ਐਲੋਵੇਰਾ ਦੀ ਵਰਤੋਂ ਵਾਲਾਂ ਦੇ ਝੜਨ, ਖੁਸ਼ਕੀ ਅਤੇ ਚਮੜੀ ਦੀ ਘੱਟ ਨਮੀ ਲਈ ਕੀਤੀ ਜਾ ਸਕਦੀ ਹੈ। ਇਸ 'ਚ ਵਿਟਾਮਿਨ ਬੀ12 ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ ਅਤੇ ਸੋਜ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।