ਇਸਲਾਮਾਬਾਦ ਡੈਸਕ (ਵਿਕਰਮ ਸਹਿਜਪਾਲ) : ਮਹਾਰਾਜਾ ਰਣਜੀਤ ਸਿੰਘ ਦੀ 180 ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਮੂਰਤੀ ਦਾ ਲਾਹੌਰ ਦੇ ਕਿਲ੍ਹੇ 'ਤੇ ਉਦਘਾਟਨ ਕੀਤਾ ਗਿਆ। ਸਿੱਖ ਹਾਕਮ ਦੀ ਇਹ ਮੂਰਤੀ 8 ਫੁੱਟ ਲੰਬੀ ਹੈ। ਮਨਪਸੰਦ ਘੋੜੇ 'ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਬਣਾਉਣ ਲਈ 8 ਮਹੀਨੇ ਦਾ ਸਮਾਂ ਲੱਗਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਘੋੜਾ ਉਨ੍ਹਾਂ ਦੇ ਦੋਸਤ ਮੁਹੰਮਦ ਖਾਨ ਨੇ ਤੋਹਫ਼ੇ 'ਚ ਦਿੱਤਾ ਸੀ। ਇਹ ਮੂਰਤੀ ਮਾਈ ਜਿਦਾਨ ਹਵੇਲੀ ਦੀ ਸਿੱਖ ਗੈਲਰੀ 'ਚ ਸਥਾਪਿਤ ਕੀਤੀ ਗਈ ਹੈ। ਇਸ ਮੌਕੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਹਵੇਲੀ ਦਾ ਨਾਂ ਰਣਜੀਤ ਸਿੰਘ ਦੇ ਸਭ ਤੋਂ ਛੋਟੀ ਮਹਾਰਾਣੀ 'ਤੇ ਰੱਖਿਆ ਗਿਆ ਹੈ, ਜਿਸ 'ਚ ਸਿੱਖ ਕਲਾਕਾਰੀ ਦੀ ਪ੍ਰਦਰਸ਼ਨੀ ਹੈ।
ਇਹ ਸਟੈਚੂ ਵਾਲਡ ਸਿਟੀ ਆੱਫ਼ ਲਾਹੌਰ ਨੇ ਬ੍ਰਿਟਿਸ਼ ਹੈਰੀਟੇਜ ਸਿੱਖ ਹੈਰੀਟੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।ਸਿੱਖ ਹੈਰੀਟੇਜ ਫਾਊਂਡੇਸ਼ਨ ਦੇ ਪ੍ਰਧਾਨ ਬਾਬੀ ਸਿੰਘ ਬਾਂਸਲ ਨੇ ਕਿਹਾ, "ਮੂਰਤੀ ਦਾ ਭਾਰ 250-330 ਕਿਲੋਗ੍ਰਾਮ ਹੈ। ਇਸ ਮੂਰਤੀ ਵਿਚ 85 ਫੀਸਦੀ ਕਾਂਸੀ, 5 ਫੀਸਦੀ ਟੀਨ, 5 ਫੀਸਦੀ ਲੀਡ ਅਤੇ 5 ਫੀਸਦੀ ਜ਼ਿੰਕ ਸ਼ਾਮਲ ਹਨ। ਇਸ ਮੂਰਤੀ ਨੂੰ ਨੈਸ਼ਨਲ ਕਾਲਜ ਆਫ਼ ਆਰਟ ਐਂਡ ਨਕਸ਼ ਸਕੂਲ ਆਫ ਆਰਟ ਦੇ ਕਲਾਕਾਰੋਂ ਨੇ ਫਕੀਰ ਖਾਨ ਮਿਊਜ਼ੀਅਮ ਦੀ ਨਿਰਦੇਸ਼ ਫਕੀਰ ਸੈਫੂਦੀਨ ਦੀ ਨਿਗਰਾਨੀ ਹੇਠ ਬਣਾਇਆ ਗਿਆ ਹੈ।