ਨਵੀਂ ਦਿੱਲੀ: Xiaomi ਨੇ ਆਪਣੇ ਹਰਮਨਪਿਆਰੇ ਸਮਾਰਟ ਫੋਨ Redmi Note 8 Pro ਦਾ ਇਕ ਨਵਾਂ ਰੰਗ Variants Twilight Orange ਬਾਜ਼ਾਰ 'ਚ ਲਾਂਚ ਕੀਤਾ ਹੈ, ਜਿਸ ਤੋਂ ਬਾਅਦ ਇਹ ਡਿਵਾਈਸ ਹੁਣ ਕੁੱਲ ਪੰਜ ਰੰਗਾਂ ਦੇ ਨਾਲ ਉਪਲਬਧ ਹੋਵੇਗਾ। ਹਾਲਾਂਕਿ Twilight Orange ਵਾਲਾ Redmi Note 8 Pro ਫਿਲਹਾਲ ਚੀਨੀ ਬਾਜ਼ਾਰ 'ਚ ਹੀ ਲਾਂਚ ਕੀਤਾ ਗਿਆ ਹੈ ਜਿੱਥੇ ਇਹ 9 ਜਨਵਰੀ ਤੋਂ ਸੇਲ ਲਈ ਉਪਲਬਧ ਹੋ ਜਾਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਭਾਰਤ 'ਚ ਇਸ ਸਮਾਰਟ ਫੋਨ ਨੂੰ ਨਵੇਂ ਰੰਗਾਂ 'ਚ ਲਾਂਚ ਕਰ ਸਕਦੀ ਹੈ। ਹਾਲਾਂਕਿ ਹੁਣ ਭਾਰਤ 'ਚ ਇਹ Gamma Green, Halo White, Shadow Black ਤੇ Electric Blue ਚਾਰ ਰੰਗ Option 'ਚ ਉਪਲਬਧ ਹੈ।
ਚੀਨ 'ਚ Twilight Orange ਕਲਰ Option 'ਚ ਕੰਪਨੀ ਨੇ ਦੋ Variants ਲਾਂਚ ਕੀਤੇ ਹਨ। ਇਸ 'ਚ 6GB-12GB ਸਟੋਰੇਜ ਮਾਡਲ ਦੀ ਕੀਮਤ 1,399 Yuan ਲਗਪਗ 14,503 ਰੁਪਏ ਹੈ। ਜਦਕਿ ਦੂਜੇ Variants 'ਚ 8ਜੀਬੀ+128ਜੀਬੀ ਸਟੋਰੇਜ ਦਿੱਤੀ ਗਈ ਹੈ ਤੇ ਇਸ ਦੀ ਕੀਮਤ 1,599 Yuan ਕਰੀਬ 16,600 ਰੁਪਏ ਹੈ। ਹਾਲਾਂਕਿ ਡਿਵਾਈਸ ਦੇ ਫੀਚਰਜ਼ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
Redmi Note 8 Pro ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 6.53 ਇੰਚ ਦਾ ਫੁੱਲ ਐੱਚਡੀ+ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ MediaTek Helio ਪ੍ਰੋਸੈਸਰ ਤੋਂ ਲੈਸ ਹੈ। ਪਾਵਰ ਬੈਕਅਪ ਲਈ ਫੋਨ 'ਚ 18w ਫਾਸਟ ਚਾਰਚਿੰਗ ਸਪੋਰਟ ਨਾਲ 4,500 ਐੱਮਏਐੱਚ ਬੈਟਰੀ ਦਿੱਤੀ ਗਈ ਹੈ। ਫੋਨ 'ਚ 64ਐੱਮਪੀ+8ਐੱਮਪੀ+2ਐੱਮਪੀ+2ਐੱਮਪੀ ਦਾ Quad rear camera setup ਤੇ 20ਐੱਮਪੀ ਦਾ ਫਰੰਟ ਕੈਮਰਾ ਮੌਜ਼ੂਦ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।