ਓਂਟਾਰੀਓ (ਵਿਕਰਮ ਸਹਿਜਪਾਲ) : ਓਨਟੈਰੀਓ ਵਿੱਚ, ਹਰ ਵਾਹਨ ਦੇ ਅੰਦਰ ਡ੍ਰਾਈਵਰ 'ਤੋਂ ਲੈਕੇ ਹਰ ਕੋਈ ਹਰ ਵੇਲੇ ਫਿੱਟ ਸੀਟ ਬੈਲਟ ਲਗਾਉਂਦੇ ਹਨ, 'ਤੇ ਡ੍ਰਾਈਵਰ ਇਹ ਵੀ ਯਕੀਨੀ ਬਣਾਉਂਦੇ ਹਨ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਸੀਟ ਬੈਲਟ ਸਹੀ ਤਰ੍ਹਾਂ ਬਣੀ ਹੋਈਏ। ਪੀਲ ਖੇਤਰੀ ਪੁਲਿਸ ਵਾਹਨ ਸਵਾਰ ਸਾਰੇ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 26 ਅਪ੍ਰੈਲ ਤੱਕ ਬਲਿਟਜ਼ ਪ੍ਰੋਗਰਾਮ ਦਾ ਆਯੋਜਨ ਕਰੇਗੀ, ਜੋ ਸਾਰੇ ਵਾਹਨ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਮਦਦਗਾਰ ਹੋਵੇਗਾ।
ਪੁਲਿਸ ਨੇ ਦਸਿਆ ਕਿ ਬਲਿਟਜ਼ ਪ੍ਰੋਗਰਾਮ ਸਾਰੇ ਡਿਵੀਜ਼ਨਾਂ ਅਤੇ ਸੜਕ ਸੁਰੱਖਿਆ ਸੇਵਾਵਾਂ ਦੇ ਅਧਿਕਾਰੀਆਂ ਦੁਆਰਾ ਚਲਾਇਆ ਜਾਵੇਗਾ। ਪੁਲਿਸ ਮੁਤਾਬਕ ਬਲਿਟਜ਼ ਦੇ ਨਾਲ ਸੜਕ ਸੁਰੱਖਿਆ ਅਤੇ ਜਨਤਕ ਜਾਗਰੂਕਤਾ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਸੀਟ ਬੈਲਟ ਨਾ ਪਹਿਨਣ ਕਾਰਨ ਲਗਣ ਵਾਲਿਆਂ ਸੱਟਾਂ ਜਾਂ ਮੌਤਾਂ ਦੀ ਗਿਣਤੀ ਵੀ ਘਟਾਏਗੀ।
ਨਿਯਮਾਂ ਦੀ ਉਲੰਘਣਾ ਕਰਨ ਤੇ ਹੋਵੇਗਾ ਜੁਰਮਾਨਾ
ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਦੋਸ਼ੀ ਪਾਏ ਜਾਂਦੇ ਹਨ, ਤਾਂ ਵਾਹਨ ਦੇ ਮਾਲਕ ਨੂੰ 200 ਤੋਂ 1000 ਡਾਲਰ ਤਕ ਜੁਰਮਾਨਾ ਕੀਤਾ ਜਾਵੇਗਾ ਅਤੇ 2 ਡੀਮੈਰਿਟ ਪੁਆਇੰਟ ਵੀ ਕਟੇ ਜਾ ਸਕਦੇ ਹਨ। ਇਹਨਾਂ ਹੀ ਨਹੀਂ ਵਾਹਨਾਂ 'ਚ ਟੁੱਟਿਆ ਸੀਟ ਬੈਲਟਪਾਏ ਜਾਣ 'ਤੇ ਵੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਕਿ ਓਹ ਖਿੱਚਣ ਨਾਲਹੀ ਕਿਓਂ ਨਾ ਟੂਟੀਆਂ ਹੋਣ।
ਇਥੇ ਦਸਣਾ ਜਰੂਰੀ ਹੈ ਕਿ ਬਲਿਟਜ਼ ਪ੍ਰੋਗਰਾਮ ਦੀ ਸਹਾਇਤਾ ਨਾਲ ਸੀਟ ਬੈਲਟ ਕਾਨੂੰਨ ਨੇ ਓਂਟਾਰੀਓ ਪ੍ਰਾਂਤ ਦੇ ਮੁੱਖ ਸੜਕ ਸੁਰੱਖਿਆ ਰਿਕਾਰਡ ਨੂੰ ਮਜ਼ਬੂਤ ਬਣਾਇਆ ਹੈ। ਪੀਲ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਜੇ ਸਹੀ ਢੰਗ ਨਾਲ ਸੀਟ ਬੈਲਟਾਂ ਪਾਇਆ ਜਾਣ ਤਾਂ ਜੀਵਨ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ।