ਯੂ ਪੀ (ਦੇਵ ਇੰਦਰਜੀਤ) : ਲਖੀਮਪੁਰ ਖੀਰੀ ਘਟਨਾ ’ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਪੇਸ਼ ਨਹੀਂ ਹੋਇਆ। ਉਸ ਸ਼ੁੱਕਰਵਾਰ ਸਵੇਰੇ ਪੁੱਛਗਿੱਛ ਲਈ ਪੇ ਹੋਣਾ ਸੀ। ਇਸ ਤੋਂ ਬਾਅਦ ਪੁਲਸ ਨੇ ਇਕ ਵਾਰ ਫਿਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਠਾ ਆਸ਼ੀਸ਼ ਮਿਸ਼ਰਾ ਨੂੰ ਨੋਟਿਸ ਭੇਜਿਆ ਹੈ।
ਪੁਲਸ ਨੇ ਉਸ ਦੇ ਘਰ ਦੇ ਬਾਹਰ ਦੂਜਾ ਨੋਟਿਸ ਚਿਪਕਾਇਆ ਹੈ। ਪੁਲਸ ਵੀਰਵਾਰ ਨੂੰ ਆਸ਼ੀਸ਼ ਦੇ ਘਰ ’ਤੇ ਪਹਿਲਾਂ ਹੀ ਇਕ ਨੋਟਿਸ ਚਿਪਕਾ ਚੁੱਕੀ ਹੈ। ਤਿਕੁਨੀਆ ਘਟਨਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਬਿਆਨ ਦਰਜ ਕਰਵਾਉਣ ਲਈ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤਲਬ ਕੀਤਾ ਸੀ।
ਯੂ.ਪੀ. ਪੁਲਸ ਵਲੋਂ ਵੀਰਵਾਰ ਨੂੰ ਆਸ਼ੀਸ਼ ਮਿਸ਼ਰਾ ਨੂੰ ਲੈ ਕੇ ਇਕ ਬਿਆਨ ਆਇਆ ਸੀ। ਆਈ.ਜੀ. ਲਕਸ਼ਮੀ ਸਿੰਘ ਨੇ ਕਿਹਾ ਸੀ ਕਿ ਪੁਲਸ ਆਸ਼ੀਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ, ਉਸ ਕੋਲੋਂ ਪੁੱਛਗਿੱਛ ਹੋਣੀ ਹੈ। ਇਹ ਬਿਆਨ ਹੈਰਾਨ ਕਰਨ ਵਾਲੀ ਇਸ ਲਈ ਸੀ ਕਿਉਂਕਿ ਇਸ ਤੋਂ ਪਹਿਲਾਂ ਤਕ ਆਸ਼ੀਸ਼ ਮਿਸ਼ਰਾ ਲਗਾਤਾਰ ਮੀਡੀਆ ਸਾਹਮਣੇ ਆ ਕੇ ਇੰਟਰਵਿਊ ਦੇ ਰਿਹਾ ਸੀ ਪਰ ਹੁਣ ਅਚਾਨਕ ਉਹ ਗਾਇਬ ਹੋ ਗਿਆ ਹੈ।
ਲਖੀਮਪੁਰ ਖੀਰੀ ਘਟਨਾ ’ਚ ਦੋ ਦੋਸ਼ੀਆਂ ਨੂੰ ਪੁਲਸ ਵੀਰਵਾਰ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਵਿਚ ਆਸ਼ੀਸ਼ ਪਾਂਡੇ ਅਤੇ ਲਵਕੁਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਘਟਨਾ ’ਚ ਸ਼ਾਮਲ ਸਨ ਅਤੇ ਜ਼ਖ਼ਮੀ ਵੀ ਹੋਏ ਸਨ। ਪੁਲਸ ’ਤੇ ਦਬਾਅ ਬਣ ਰਿਹਾ ਸੀ ਕਿ ਘਟਨਾ ਦੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਿਸੇ ਤੋਂ ਨਾ ਤਾਂ ਪੁੱਛਗਿੱਛ ਹੋਈ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ।
ਸੁਪਰੀਮ ਕੋਰਟ ਨੇ ਵੀ ਵੀਰਵਾਰ ਨੂੰ ਜਦੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਤਾਂ ਉਨ੍ਹਾਂ ਯੂ.ਪੀ. ਸਰਕਾਰ ਤੋਂ ਇਸ ਦੀ ਜਾਣਕਾਰੀ ਮੰਗੀ ਕਿ ਕੇਸ ਦੀ ਮੌਜੂਦਾ ਸਟੇਟਸ ਰਿਪੋਰਟ ਕੀ ਹੈ। ਇਸ ਵਿਚ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ, ਕਿੰਨੀ ਐੱਫ.ਆਈ.ਆਰ., ਜਾਂਚ ਕਮਿਸ਼ਨ ਆਦਿ ਸਾਰੀਆਂ ਗੱਲਾਂ ਦੀ ਜਾਣਕਾਰੀ ਮੰਗੀ ਗਈ ਹੈ।
ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਕੱਲ੍ਹ ਯਾਨੀ ਸ਼ਨੀਵਾਰ ਨੂੰ ਹਾਜ਼ਰ ਹੋਵੇਗਾ ਅਤੇ ਮਾਮਲੇ ’ਚ ਪੁਲਸ ਦਾ ਸਹਿਯੋਗ ਵੀ ਕਰੇਗਾ। ਉਹ ਕਿਤੇ ਦੌੜਿਆ ਨਹੀਂ, ਉਹ ਨਿਰਦੋਸ਼ ਹੈ, ਅੱਜ ਉਸ ਦੀ ਸਿਹਤ ਠੀਕ ਨਹੀਂ ਸੀ, ਸ਼ਨੀਵਾਰ ਨੂੰ ਉਹ ਸਬੂਤਾਂ ਦੇ ਨਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਵੇਗਾ। ਜਾਂਚ ਹੋਣ ਦਿਓ, ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵ ਅਸਤੀਫੇ ਦੀ ਮੰਗ ਨੂੰ ਲੈ ਕੇ ਅਜੇ ਮਿਸ਼ਰਾ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਹੈ ਅਸਤੀਫਾ ਮੰਗਣਾ।
ਮੇਰਾ ਬੇਟਾ ਉਸ ਘਟਨਾ ’ਚ ਸ਼ਾਮਲ ਨਹੀਂ ਸੀ। ਕਿਸੇ ਵੀ ਵੀਡੀਓ ’ਚ ਉਸ ਦਾ ਜ਼ਿਕਰ ਨਹੀਂ ਹੈ। ਉਹ ਦੰਗਲ ਦਾ ਸੰਚਾਲਨ ਕਰ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭੇਸ ’ਚ ਸ਼ਰਾਰਤੀ ਅਨਸਰਾਂ ਨੇ ਲੋਕਾਂ ਨਾਲ ਕੁੱਟਮਾਰ ਕੀਤੀ। ਜੇਕਰ ਮੇਰਾ ਬੇਟਾ ਮੌਕੇ ’ਤੇ ਹੁੰਦਾ ਤਾਂ ਉਸ ਨੂੰ ਵੀ ਮਾਰਿਆ ਜਾਂਦਾ।
ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਹੁਣ ਆਪਣੇ ਘਰ ਬੈਠਾ ਹੋਇਾ ਹੈ। ਜਿਸ ਨੇ ਉਸ ਨੂੰ ਮਿਲਣਾ ਹੈ, ਜਾ ਕੇ ਮਿਲੇ, ਨੋਟਿਸ ਦਾ ਜਵਾਬ ਅਸੀ ਦਿੱਤਾ ਹੈ। ਅੱਜੇ ਵੀ ਜੋ ਪ੍ਰਕਿਰਿਆ ਹੋਵੇਗੀ, ਉਸ ਵਿਚ ਪੂਰਾ ਸਹਿਯੋਗ ਕਰਾਂਗੇ। ਮੇਰੇ ਮੰਤਰੀ ਹੁੰਦੇ ਹੋਏ ਵੀ ਮੇਰੇ ਬੇਟੇ ’ਤੇ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਭਾਜਪਾ ਦੀ ਸਰਕਾਰ ’ਚ ਨਿਆਂ ਹੁੰਦਾ ਹੈ।
ਜਿੰਨੇ ਵੱਡੇ ਅਹੁਦੇ ’ਤੇ ਹਾਂ, ਕੋਈ ਹੋਰ ਨੇਤਾ ਹੁੰਦਾ ਤਾਂ ਮੁਕੱਦਮਾ ਦਰਜ ਨਹੀਂ ਹੁੰਦਾ। ਇਹ ਭਾਜਪਾ ਦੀ ਸਰਕਾਰ ਹੈ, ਸਾਰਿਆਂ ਲਈ ਸਮਾਨ ਕਾਨੂੰਨ ਹੈ।