by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੀ ਦਿਨੀਂ ਸਰਹੰਦ ਦੇ ਕੋਲ ਪਿੰਡ ਬਸਤਪੁਰਾ ਕੋਲ ਸੇਬਾਂ ਨਾਲ ਭਰਿਆ ਟਰੱਕ ਪਲਟ ਗਿਆ। ਇਸ ਦੌਰਾਨ ਲੋਕਾਂ ਨੇ ਟਰੱਕ 'ਚੋ ਸੇਬ ਚੋਰੀ ਕਰ ਲਏ। ਹੁਣ ਦੱਸ ਦਈਏ ਕਿ ਪੁਲਿਸ ਵਲੋਂ ਇਨ੍ਹਾਂ 'ਤੇ FIR ਦਰਜ ਕਰਨ ਤੋਂ ਬਾਅਦ ਗਿੱਦੜਬਾਹਾ ਦੇ ਲੋਕਾਂ ਨੇ ਹੁਣ 'ਲਾਹਨਤੀ ਐਵਾਰਡ' ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਬਾਂ ਦਾ ਲੰਗਰ ਲਗਾ ਕੇ ਕਿਹਾ ਸੇਬ ਸਾਥੋਂ ਲੈ ਜਾਓ ਪਰ ਸਾਡੇ ਪੰਜਾਬ ਨੂੰ ਬਦਨਾਮ ਨਾਲ ਕਰੋ। ਜ਼ਿਕਰਯੋਗ ਹੈ ਕਿ ਕਸ਼ਮੀਰ ਤੋਂ ਸੇਬ ਲੋਡ਼ ਕਰਕੇ ਪੰਜਾਬ ਆ ਰਹੇ ਟਰੱਕ ਦੇ ਫਤਿਹਗ੍ਹੜ ਸਾਹਿਬ ਕੋਲ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸੇਬਾਂ ਦੀ ਚੋਰੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ । ਪ੍ਰੇਸ਼ਾਨ 2 ਵਿਕਅਤੀਆਂ ਵਲੋਂ ਸੇਬਾਂ ਦੇ ਮਾਲਕ ਨੂੰ ਉਸ ਦੀ ਬਣਦੀ ਰਕਮ ਦੀ ਨਿੱਜੀ ਤੋਰ 'ਤੇ ਅਦਾਇਗੀ ਦਾ ਸਬੂਤ ਦਿੱਤਾ ਗਿਆ।