Lady Gaga Viral Video: ਫੈਨ ਨੇ ਕੀਤੀ ਅਜਿਹੀ ਹਰਕਤ ਕਿ ਲਾਈਵ ਕੰਸਰਟ ਦੌਰਾਨ ਸਟੇਜ ਤੋਂ ਡਿੱਗੀ ਲੇਡੀ ਗਾਗਾ, ਦੇਖੋ ਵਾਇਰਲ ਵੀਡੀਓ

by

ਨਵੀਂ ਦਿੱਲੀ: ਅਮਰੀਕਾ ਦੀ ਪਾਪਲੂਰ ਗਾਇਕਾ ਲੇਡੀ ਗਾਗਾ ਆਏ ਦਿਨ ਬੇਹਤਰੀਨ ਗਾਣਿਆਂ ਦੇ ਚਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਲੇਡੀ ਗਾਗਾ ਨੂੰ ਹਾਲ ਹੀ 'ਚ ਫਿਲਮ 'ਅ ਸਟਾਰ ਈਜ਼ ਬੋਰਨ' ਦੇ ਗਾਣੇ 'ਸ਼ੈਲੋ' ਲਈ ਆਸਕਰ ਐਵਾਰਡ ਨਾਲ ਨਵਜਾਇਆ ਜਾ ਚੁੱਕਿਆ ਹੈ। ਪਰ ਇਨ੍ਹੀਂ ਦਿਨਾਂ ਗਾਗਾ ਆਪਣੇ ਇਕ ਫੈਨ ਦੀ ਹਰਕਤ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਦਰਅਸਲ ਹਾਲ ਹੀ 'ਚ ਲੇਡੀ ਗਾਗਾ ਇਕ ਕੰਸਰਟ 'ਚ ਪਹੁੰਚੀ ਸੀ ਜਿੱਥੇ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸਟੇਜ਼ 'ਤੇ ਪਰਫਾਰਮ ਕਰਨ ਦੌਰਾਨ ਲੇਡੀ ਗਾਗਾ ਦਾ ਇਕ ਫੈਨ ਸਟੇਜ਼ 'ਤੇ ਅਚਾਨਕ ਚੜ ਜਾਂਦਾ ਹੈ। ਕਿਉਂਕਿ ਲੇਡੀ ਗਾਗਾ ਹਮੇਸ਼ਾ ਤੋਂ ਹੀ ਆਪਣੇ ਫੈਨਜ਼ ਦਾ ਖਿਆਲ ਰੱਖਦੀ ਹੈ। ਸਟੇਜ਼ 'ਤੇ ਪਹੁੰਚੇ ਆਪਣੇ ਫੈਨਜ਼ ਨੂੰ ਦੇਖ ਕੇ ਲੇਡੀ ਗਾਗਾ ਨੇ ਉਸ ਨੂੰ ਗਲ਼ੇ ਲਗਾ ਲਿਆ, ਪਰ ਉਸ ਤੋਂ ਬਾਅਦ ਜੋ ਹੋਇਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ।

Video: www.instagram.com/tv/B3v9rNZJLKy/

ਜਿਵੇਂ ਹੀ ਫੈਨ ਨੇ ਲੇਡੀ ਗਾਗਾ ਨੂੰ ਆਪਣੇ ਗਲ਼ੇ ਨਾਲ ਲਗਾਇਆ, ਉਵੇਂ ਹੀ ਗਾਗਾ ਉਨ੍ਹਾਂ ਦੀ ਗੋਦ 'ਚ ਆ ਗਈ, ਫੈਨਜ਼ ਸਟੇਜ਼ 'ਤੇ ਗਾਗਾ ਨੂੰ ਉਠਾ ਕੇ ਮਸਤੀ ਕਰ ਰਿਹਾ ਸੀ ਉਦੋਂ ਉਨ੍ਹਾਂ ਦਾ ਬੈਲੇਂਸ ਖਰਾਬ ਹੋ ਗਿਆ ਤੇ ਉਹ ਗਾਗਾ ਨੂੰ ਲੈ ਕੇ ਸਟੇਜ਼ ਤੋਂ ਸਿੱਧਾ ਹੇਠਾਂ ਡਿੱਗ ਗਿਆ। ਇਸ ਮੰਜ਼ਰ ਨੂੰ ਦੇਖ ਕੰਸਰਟ 'ਚ ਮੌਜੂਦ ਸਾਰੇ ਲੋਕ ਹੱਕਾ-ਬੱਕਾ ਰਹਿ ਗਏ। ਅਚਾਨਕ ਜ਼ਮੀਨ 'ਤੇ ਡਿੱਗੀ ਲੇਡੀ ਗਾਗਾ ਨੇ ਮਾਈਕ 'ਤੇ ਕਿਹਾ, 'ਸਭ ਠੀਕ ਹੈ ਤੇ ਇਸੇ ਨਾਲ ਕੌਨਸਰਟ 'ਚ ਦੁਬਾਰਾ ਜਾਨ ਆ ਗਈ।'

ਲੇਡੀ ਗਾਗਾ ਨੇ ਮਾਈਕ 'ਤੇ ਆਪਣੇ ਫੈਨ ਨੂੰ ਕਿਹਾ ਕਿ ਇਹ ਤੁਹਾਡੀ ਗਲਤੀ ਨਹੀਂ ਹੈ, ਚਲੋ , ਕੀ ਤੁਸੀਂ ਠੀਕ ਹੋ। ਇਸ ਤੋਂ ਬਾਅਦ ਗਾਗਾ ਦੁਬਾਰਾ ਆਪਣੇ ਫੈਨ ਨੂੰ ਸਟੇਜ਼ 'ਤੇ ਲੈ ਕੇ ਜਾਂਦੀ ਹੈ। ਲੇਡੀ ਗਾਗਾ ਦਾ ਇਹ ਐਕਸ਼ਨ ਦੇਖ ਕੇ ਪੂਰਾ ਗਰਾਊਂਡ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।