B’Day Special: ਕ੍ਰਿਤੀ ਸੇਨਨ ਨੇ ਇੰਜੀਨੀਅਰਿੰਗ ਛੱਡ ਬਾਲੀਵੁੱਡ ‘ਚ ਰੱਖਿਆ ਸੀ ਕਦਮ

by mediateam

ਨਵੀਂ ਦਿੱਲੀ — ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 27 ਜੁਲਾਈ 1990 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਉਸ ਦੇ ਪਿਤਾ ਰਾਹੁਲ ਸੇਨਨ ਇਕ ਸੀ. ਏ. ਹੈ, ਜਦੋਂਕਿ ਉਸ ਦੀ ਮਾਂ ਗੀਤਾ ਸੇਨਨ ਦਿੱਲੀ ਵਿਸ਼ਵ ਵਿਦਿਆਲੇ 'ਚ ਪ੍ਰੋਫੈਸਰ ਹੈ। ਕ੍ਰਿਤੀ ਖੁਦ ਵੀ ਇੰਜੀਨੀਅਰਿੰਗ ਦੀ ਪੜਾਈ ਕਰ ਚੁੱਕੀ ਹੈ। ਉਸ ਨੇ ਨੋਇਡਾ ਦੇ ਕਾਲਜ ਤੋਂ ਬੀ. ਟੇਕ. ਕੀਤਾ ਹੈ। 


ਮਹੇਸ਼ ਬਾਬੂ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ

ਕ੍ਰਿਤੀ ਸੇਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨਾਲ ਕੀਤੀ ਸੀ। ਉਸ ਦੀ ਪਹਿਲੀ ਫਿਲਮ ਤੇਲੁਗੁ ਮਨੋਵਿਗਿਆਨਕ ਥ੍ਰਿਲਰ 'ਨੇਨੋਕਾਡਾਈਨ' ਸੀ। ਕ੍ਰਿਤੀ ਨੂੰ ਇਸ ਫਿਲਮ ਲਈ ਕਾਫੀ ਤਾਰੀਫਾਂ ਮਿਲੀਆਂ ਸਨ ਪਰ ਪਛਾਣ ਨਹੀਂ ਮਿਲੀ। 


'ਹੀਰੋਪੰਤੀ' ਨਾਲ ਛਾਈ ਬਾਲੀਵੁੱਡ 'ਚ 

ਇਸ ਤੋਂ ਬਾਅਦ ਕ੍ਰਿਤੀ ਟਾਈਗਰ ਸ਼ਰਾਫ ਨਾਲ ਸ਼ਬੀਰ ਖਾਨ ਦੀ 'ਹੀਰੋਪੰਤੀ' 'ਚ ਨਜ਼ਰ ਆਈ ਸੀ। ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਸੀ, ਜੋ ਕਿ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ। ਇਸ ਫਿਲਮ ਨੇ ਕ੍ਰਿਤੀ ਦੀ ਝੋਲੀ 'ਚ ਕਈ ਐਵਾਰਡਜ਼ ਵੀ ਪਵਾਏ। ਇਸ ਲਈ ਕ੍ਰਿਤੀ ਨੂੰ ਫਿਲਮਫੇਅਰ, ਆਈਫਾ ਤੇ ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡ ਨਾਲ ਨਵਾਜਿਆ ਗਿਆ ਸੀ।


ਭਰਾ ਨਾ ਹੋਣ ਦਾ ਨਹੀਂ ਪੈਂਦਾ ਜ਼ਿੰਦਗੀ 'ਚ ਕੋਈ ਫਰਕ 

ਕ੍ਰਿਤੀ ਸੇਨਨ ਦੀ ਇਕ ਛੋਟੀ ਭੈਣ ਨੁਪੁਰ ਵੀ ਹੈ, ਜੋ ਉਸ ਦੇ ਬੇਹੱਦ ਕਰੀਬ ਹੈ। ਦੋਵਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦਾ ਕੋਈ ਭਰਾ ਨਹੀਂ ਹੈ। ਕ੍ਰਿਤੀ ਸੇਨਨ ਤੇ ਨੁਪੁਰ ਇੱਕ-ਦੂਜੇ ਨਾਲ ਹੀ ਰੱਖੜੀ ਦਾ ਤਿਉਹਾਰ ਮਨਾਉਂਦੀਆਂ ਹਨ।


ਸਿਰਫ 4 ਫਿਲਮਾਂ ਹੀ ਹੋਈਆਂ ਹਿੱਟ

ਕ੍ਰਿਤੀ ਸੇਨਨ ਨੇ ਹਾਲੇ ਤੱਕ ਜ਼ਿਆਦਾ ਬਾਲੀਵੁੱਡ ਫਿਲਮਾਂ 'ਚ ਕੰਮ ਨਹੀਂ ਕੀਤਾ ਹੈ। ਬਤੌਰ ਲੀਡ ਐਕਟਰੈੱਸ ਉਸ ਦੀਆਂ ਰਿਲੀਜ਼ ਹੋਈਆਂ 4 ਫਿਲਮਾਂ ਹੀ ਹਿੱਟ ਰਹੀਆਂ ਹਨ। ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ।


ਸਟੇਟ ਲੇਵਲ ਦੀ ਬੋਕਸਰ ਵੀ ਰਹਿ ਚੁੱਕੀ 

ਕ੍ਰਿਤੀ ਸੇਨਨ ਬਾਰੇ 'ਚ ਇਕ ਗੱਲ ਹੋਰ ਹੈ, ਜੋ ਕਾਫੀ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਟਰੇਡ 'ਕਥਕ ਡਾਂਸਰ' ਹੈ। ਇਸ ਤੋਂ ਇਲਾਵਾ ਕ੍ਰਿਤੀ ਸੇਨਨ ਸਟੇਟ ਲੇਵਲ ਦੀ ਬੋਕਸਰ ਵੀ ਰਹਿ ਚੁੱਕੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।