by vikramsehajpal
ਸ਼ਾਰਜਾਹ (TV NRI SPORTS) : ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਏ ਬੀ ਡਿਵੀਲੀਅਰਸ ਦੀ 33 ਗੇਂਦਾਂ 'ਤੇ 73 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਤੇ 82 ਦੌੜਾਂ ਨਾਲ ਹਰਾ ਦਿੱਤਾ।
ਦੱਸ ਦਈਏ ਕਿ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਦੇ ਖਿਡਾਰੀ ਡਿਵੀਲੀਅਰਸ ਤੇ ਕਪਤਾਨ ਵਿਰਾਟ ਕੋਹਲੀ ਅਜੇਤੂ 33 ਦੌੜਾਂ ਦੇ ਨਾਲ ਉਸਦੀ ਤੀਜੇ ਵਿਕਟ ਲਈ 7.4 ਓਵਰਾਂ 'ਚ ਅਜੇਤੂ 100 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ 'ਤੇ 194 ਦੌੜਾਂ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ 'ਚ ਕੋਲਕਾਤਾ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 112 ਦੌੜਾਂ ਹੀ ਬਣਾ ਸਕੀ।
More News
NRI Post