ਨਵੀਂ ਦਿੱਲੀ: ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਹੀ ਮੈਚ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੀ ਵਜ੍ਹਾ ਵੈਸੇ ਤਾਂ ਖਰਾਬ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਰਹੀ ਪਰ ਇਸ ਹਾਰ ਦਾ ਵੱਡਾ ਕਾਰਨ ਗੇਂਦਬਾਜ਼ਾਂ ਦੀ ਖਰਾਬ ਗੇਂਦਬਾਜ਼ੀ ਹੀ ਰਹੀ। ਗੇਂਦਬਾਜ਼ਾਂ ਨੇ ਸ਼ੁਰੂਆਤ ਵਿਚ ਤਾਂ ਚੰਗੀ ਗੇਂਦਬਾਜ਼ੀ ਕੀਤੀ ਪਰ ਮੱਧ ਓਵਰਾਂ ਵਿਚ ਉਹ ਬੰਗਲਾਦੇਸ਼ ਦੀ ਵਿਕਟ ਲੈਣ ਵਿਚ ਅਸਫਲ ਰਹੇ। ਜਿਸ ਵਜ੍ਹਾ ਨਾਲ ਬੰਗਲਾਦੇਸ਼ ਨੇ 3 ਵੱਡੀਆਂ ਸਾਂਝੇਦਾਰੀਆਂ ਕਰ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਉੱਥੇ ਹੀ ਖਰਾਬ ਫੀਲਡਿੰਗ ਨੂੰ ਵੀ ਇਸ ਹਾਰ ਦਾ ਕਰਾਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਰੁਣਾਲ ਪੰਡਯਾ ਵੱਲੋਂ ਮੁਸ਼ਫਿਕੁਰ ਰਹੀਮ ਦੀ ਬਾਊਂਡਰੀ 'ਤੇ ਕੈਚ ਛੱਡਣਾ ਟੀਮ ਨੂੰ ਭਾਰੀ ਪੈ ਗਿਆ ਸੀ।
'ਕੁਲਚਾ' ਦੀ ਆਈ ਯਾਦ
ਮੈਚ ਦੌਰਾਨ ਟੀਮ ਇੰਡੀਆ ਨੂੰ ਸਾਫ ਤੌਰ 'ਤੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਜੋੜੀ ਦੀ ਕਮੀ ਮਹਿਸੂਸ ਹੋਈ। ਇਸ ਜੋੜੀ ਨੂੰ ਲੋਕ 'ਕੁਲਚਾ' ਦੇ ਨਾਂ ਨਾਲ ਵੀ ਜਾਣਦੇ ਹਨ। ਦਿੱਲੀ ਟੀ-20 ਵਿਚ ਯੁਜਵੇਂਦਰ ਚਾਹਲ ਤਾਂ ਖੇਡੇ ਪਰ ਕੁਲਦੀ ਯਾਦਵ ਟੀਮ ਹਿੱਸਾ ਨਹੀਂ ਸਨ। ਦੱਸ ਦਈਏ ਕਿ ਦੋਵੇਂ ਖਿਡਾਰੀ ਇਕੱਠੇ 36 ਮੈਚ ਖੇਡੇ ਹਨ ਜਿਸ ਵਿਚ ਦੋਵਾਂ ਦੇ ਨਾਂ 60 ਵਿਕਟਾਂ ਦਰਜ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਦੋਵੇਂ ਪਹਿਲੇ ਟੀ-20 ਵਿਚ ਖੇਡਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ। ਅੰਕੜੇ ਵੀ ਇਸ ਦੀ ਗਵਾਹੀ ਦੇ ਰਹੇ ਹਨ।
'ਕੁਲਚਾ' ਅੱਗੇ ਫਿੱਕੀ ਸਾਬਤ ਹੋਈ ਸੁੰਦਰ-ਪੰਡਯਾ ਦੀ ਜੋੜੀ
ਜਿੱਥੇ ਵਾਸ਼ਿੰਗਟਨ ਸੁੰਦਰ ਅਤੇ ਕਰੁਣਾਲ ਪੰਡਯਾ ਦੀ ਜੋੜੀ ਨੇ ਇਕੱਠੇ 30 ਮੈਚਾਂ ਵਿਚ 26 ਵਿਕਟਾਂ ਲਈਆਂ ਤਾਂ ਉੱਥੇ ਹੀ ਦੁਗਣੇ ਤੋਂ ਵੀ ਵੱਧ 'ਕੁਲਚਾ' ਜੋੜੀ ਨੇ ਵਿਕਟਾਂ ਹਾਸਲ ਕੀਤੀਆਂ ਹਨ। ਸੁੰਦਰ-ਕਰੁਣਾਲ ਦੀ ਜੋੜੀ ਨੂੰ ਕਾਫੀ ਮੌਕੇ ਮਿਲ ਰਹੇ ਹਨ ਪਰ ਉਹ ਆਪਣੀ ਛਾਪ ਨਹੀਂ ਛੱਡ ਪਾ ਰਹੇ। ਮਤਲਬ ਸਾਫ ਹੈ ਕਿ ਇਹ ਦੋਵੇਂ ਗੇਂਦਬਾਜ਼ ਵਿਰੋਧੀ ਟੀਮ 'ਤੇ ਦਬਾਅ ਬਣਾਉਣ 'ਚ 'ਕੁਲਚਾ' ਜਿੰਨੇ ਸਮਰੱਥ ਨਹੀਂ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।