by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਸਰਕਾਰ ਵਲੋਂ ਆਪਣੇ PR ਦੇ ਨਿਯਮਾਂ 'ਚ ਲਗਤਾਰ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਇੱਕ ਵੀ ਫਿਰ ਕੈਨੇਡਾ ਸਰਕਾਰ ਨੇ ਨਿਯਮਾਂ 'ਚ ਬਦਲਾਅ ਕੀਤਾ । ਜਿਸ 'ਚ ਉਹ ਕਈ ਤਰਾਂ ਦੇ ਵਿਭਾਗਾਂ ਨੂੰ PR ਲਈ ਯੋਗਤਾ ਪ੍ਰਦਾਨ ਕਰ ਦਿੰਦੇ ਹਨ। ਦੱਸ ਦਈਏ ਕਾਫੀ ਲੰਬੇ ਸਮੇ ਤੋਂ ਕਈ ਕੈਟੇਗਰੀ PR ਤੋਂ ਬਾਹਰ ਹਨ ਜੋ ਕਿ ਹੁਣ ਨਵੇਂ ਨਿਯਮਾਂ ਦੇ ਅਨੁਸਾਰ ਫਿਰ ਯੋਗ ਹੋ ਗਈਆਂ ਹਨ। ਹੁਣ ਇਕ ਵਾਰ ਫਿਰ ਕੈਨੇਡਾ ਸਰਕਾਰ ਨੇ ਨਿਯਮਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਹੁਣ 16 ਨਵੇਂ ਕਿੱਤਿਆਂ ਨੂੰ PR ਦੀ ਕੈਟੇਗਰੀ ਰੱਖਿਆ ਗਿਆ ਹੈ । ਜਿਸ 'ਚ ਖੇਤੀਬਾੜੀ, ਸਿਹਤ ਵਰਕਰ ਤੇ ਅਧਿਆਪਕ ਸਮੇਤ ਹੋਰ ਵੀ ਵਿਭਾਗ ਸ਼ਾਮਲ ਹਨ। ਹੁਣ ਇਸ ਅਪਡੇਟ ਦਾ ਫ਼ਾਇਦਾ ਵੱਡੇ ਪੱਧਰ 'ਤੇ ਪੰਜਾਬ ਦੇ ਲੋਕ ਲੈ ਸਕਦੇ ਹਨ ।