by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਵਾਰ ਭਾਰ ਵਧਣਾ ਅਤੇ ਬਹੁਤ ਘੱਟ ਊਰਜਾ ਮਹਿਸੂਸ ਕਰਨਾ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਗਲੈਂਡ ਥਾਇਰਾਇਡ ਹਾਰਮੋਨ ਜ਼ਿਆਦਾ ਜਾਂ ਘੱਟ ਮਾਤਰਾ ਵਿੱਚ ਬਣਾਉਣਾ ਸ਼ੁਰੂ ਕਰ ਦਿੰਦੀ ਹੈ।
ਥਾਇਰਾਇਡ ਵਾਲਾਂ ਦੇ ਝੜਨ ਦਾ ਕਾਰਨ ਬਣ ਸਕਦਾ ਹੈ। ਅਸਲ 'ਚ ਥਾਇਰਾਇਡ ਗਲੈਂਡ ਤੋਂ ਨਿਕਲਣ ਵਾਲਾ T3, T4 ਹਾਰਮੋਨ ਵਾਲਾਂ ਦੇ ਵਾਧੇ 'ਚ ਮਦਦਗਾਰ ਹੁੰਦਾ ਹੈ। ਇਹ ਦੋਵੇਂ ਵਾਲਾਂ ਦੇ ਪਿਗਮੈਂਟੇਸ਼ਨ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਦੌਰਾਨ ਭਾਰ ਘਟਣਾ, ਬੇਚੈਨੀ, ਰਾਤ ਨੂੰ ਸੌਣ ਵਿੱਚ ਤਕਲੀਫ਼, ਨਜ਼ਰ ਵਿੱਚ ਦਿੱਕਤ, ਦਿਲ ਦੀ ਧੜਕਣ 'ਚ ਬਦਲਾਅ ਵਰਗੇ ਲੱਛਣ ਦੇਖੇ ਜਾ ਸਕਦੇ ਹਨ।
ਜੇਕਰ ਇਹ ਸਾਰੇ ਲੱਛਣ ਨਜ਼ਰ ਆ ਰਹੇ ਹਨ ਤਾਂ ਥਾਇਰਾਇਡ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਪਤਾ ਕਰਨਾ ਚਾਹੀਦਾ ਹੈ ਕਿ ਥਾਇਰਾਇਡ ਘੱਟ ਰਿਹਾ ਹੈ ਜਾਂ ਜ਼ਿਆਦਾ। ਰੋਜ਼ਾਨਾ ਡਾਕਟਰ ਦੁਆਰਾ ਦੱਸੀਆਂ ਦਵਾਈਆਂ ਲੈਣ ਨਾਲ ਥਾਇਰਾਇਡ ਨੂੰ ਸੰਤੁਲਿਤ ਰੱਖਿਆ ਜਾ ਸਕਦਾ ਹੈ।