by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਟਲੀ ਭੇਜਣ ਦੇ ਨਾਮ 'ਤੇ 15 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਿਸ ਨੇ ਪਤੀ -ਪਤਨੀ ਨੂੰ ਨਾਮਜ਼ਦ ਕੀਤਾ ਹੈ। ਗੁਰਦੇਵ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜਗਤਾਰ ਸਿੰਘ ਤੇ ਕਿੰਦਰਜੀਤ ਕੌਰ ਨੇ ਉਸ ਦੇ ਭਰਾ ਅਮਰੀਕ ਸਿੰਘ ਨੂੰ ਇਟਲੀ ਭੇਜਣ ਦੇ ਨਾਮ 'ਤੇ 15 ਲੱਖ ਰੁਪਏ ਲਏ ਸਨ,ਜਦੋ ਇਨ੍ਹਾਂ ਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਵਿਦੇਸ਼ ਨਹੀ ਭੇਜਿਆ ਤਾਂ ਪੈਸੇ ਵਾਪਸ ਕਰਨ ਲਈ ਬੋਲਣ ਤੇ ਉਕਤ ਨੇ 2 ਚੈਕ 8 ਲੱਖ ਰੁਪਏ ਤੇ 7 ਲੱਖ ਰੁਪਏ ਦੇ ਦਿੱਤੇ, ਜੋ ਕਿ ਬੈਂਕ ਖਾਤੇ 'ਚ ਪੈਸੇ ਨਾ ਹੋਣ ਕਾਰਨ ਕੈਸ਼ ਨਹੀ ਹੋਏ ।ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ 15 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ਼ ਕਰਵਾਇਆ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।