ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਂਡੇ 'ਚ ਸਮਰੱਥ ਮਾਤਰਾ ਵਿਚ ਪ੍ਰੋਟੀਨ ਮਿਲ ਜਾਣ ਕਾਰਨ ਇਹ ਸਿਹਤ ਬਣਾਉਣ ਦੇ ਨਾਲ-ਨਾਲ ਵਾਲਾਂ ਦੀ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਇਹ ਵਾਲਾਂ ਲਈ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਵਾਲਾਂ ਦੀਆਂ ਕਈ ਸਮਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਚਿੱਟੇ ਵਾਲਾਂ ਨੂੰ ਲਕਾਉਣ ਲਈ ਮਹਿੰਦੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਪਰ ਉਸ ਦੀ ਠੰਢੀ ਤਾਸੀਰ ਤੁਹਾਨੂੰ ਰਾਸ ਨਹੀਂ ਆਉਂਦੀ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਦਾ ਸੱਭ ਵਲੋਂ ਵਧੀਆ ਤਰੀਕਾ ਇਹ ਹੈ ਕਿ ਤੁਸੀ ਮਹਿੰਦੀ ਨੂੰ ਪਾਣੀ ਦੀ ਬਜਾਏ ਆਂਡੇ ਦੇ ਘੋਲ ਵਿਚ ਤਿਆਰ ਕਰੋ ਅਤੇ ਫਿਰ ਵਾਲਾਂ ਵਿਚ ਲਗਾਉ।
ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਉਨ੍ਹਾਂ ਦੀ ਤੇਲ ਨਾਲ ਮਾਲਸ਼ ਕਰਨ ਦੀ ਬਜਾਏ ਆਂਡੇ ਦੇ ਘੋਲ ਨਾਲ ਮਾਲਸ਼ ਕਰੋ ਅਤੇ ਫਿਰ ਵਾਲਾਂ ਦੇ ਸੁੱਕਣ ਉਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਉ। ਇਸ ਤੋਂ ਬਾਅਦ ਵਾਲਾਂ ਵਿਚ ਸ਼ੈਂਪੂ ਕਰੋ। ਅਜਿਹਾ ਕੁੱਝ ਹਫ਼ਤਿਆਂ ਤਕ ਕਰਨ ਨਾਲ ਤੁਹਾਡੇ ਵਾਲ ਰੇਸ਼ਮੀ ਹੋ ਜਾਣਗੇ।
ਵਾਲਾਂ ਨੂੰ ਸਿਲਕੀ ਬਣਾਉਣ ਲਈ ਆਂਡੇ ਦੇ ਪੀਲੇ ਹਿੱਸੇ ਵਿਚ ਸ਼ਹਿਦ, ਨਿੰਬੂ, ਦਹੀਂ ਅਤੇ ਬਦਾਮ ਦਾ ਤੇਲ ਮਿਲਾ ਕੇ ਪੇਸਟ ਬਣਾ ਲਉ। ਫਿਰ ਇਸ ਨੂੰ ਵਾਲਾਂ ਵਿਚ ਲਗਾ ਕੇ ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਉ।