by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਅੱਤ ਦੀ ਗਰਮੀ ਕਾਰਨ ਕਈ ਇਲਾਕਿਆਂ 'ਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ , ਉੱਥੇ ਹੀ ਜ਼ਿਆਦਾਤਰ ਹਿੱਸਿਆਂ 'ਚ ਮੌਸਮ ਸੁਹਾਵਣਾ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 5 ਜੁਲਾਈ ਤੱਕ ਸੂਬੇ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਜ ਮੌਸਮ ਸਾਫ਼ ਰਹੇਗਾ ,3 ਜੁਲਾਈ ਤੋਂ ਪੰਜਾਬ 'ਚ ਅੰਮ੍ਰਿਤਸਰ ,ਜਲੰਧਰ ,ਮੋਗਾ ਸਮੇਤ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ, ਜਦਕਿ ਬਾਕੀ ਥਾਵਾਂ 'ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਬੀਤੀ ਦਿਨੀਂ ਸਰਹਿੰਦ, ਲੁਧਿਆਣਾ, ਬਰਨਾਲਾ ,ਮੁਕੇਰੀਆਂ, ਰਾਜਪੁਰਾ , ਨਾਭਾ ਆਦੀ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਈ। ਮੌਸਮ ਵਿਭਾਗ ਵਲੋਂ ਬੀਤੀ ਦਿਨੀਂ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਤੱਕ ਵਾਧਾ ਦਰਜ਼ ਕੀਤਾ ਗਿਆ ,ਸਭ ਤੋ ਘੱਟ ਤਾਪਮਾਨ ਫਰੀਦਕੋਟ ਦਾ 39.6 ਡਿਗਰੀ ਰਿਹਾ। ਬੱਦਲਵਾਈ ਵਿਚਾਲੇ ਹੁੰਮਸ ਬਣੀ ਰਹੀ ।