by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਚ ਭੰਨਤੋੜ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਵੱਖ-ਵੱਖ ਜਾਂਚ ਏਜੰਸੀਆਂ ਲਗਾਤਾਰ ਲਾਲ ਕਿਲ੍ਹੇ ਦਾ ਦੌਰਾ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਵਾਹਨ ਮਾਲਕਾਂ ਤੇ ਹੁੱਲੜਬਾਜ਼ਾਂ ਦੀ ਪਛਾਣ ਕਰ ਲਈ ਗਈ ਹੈ। ਗੁਜਰਾਤ ਤੋਂ ਆਈ ਫੋਰਾਂਸਿਕ ਟੀਮ ਨੇ ਵੀ ਐਤਵਾਰ ਨੂੰ ਲਾਲ ਕਿਲ੍ਹਾ, ਆਈਟੀਓ ਸਮੇਤ ਕਈ ਥਾਵਾਂ ਦਾ ਮੁਆਇਨਾ ਕੀਤਾ।
ਕਰਾਈਮ ਬਰਾਂਚ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਸ਼ਨਿਚਰਵਾਰ ਨੂੰ ਰਾਕੇਸ਼ ਟਿਕੈਤ ਸਮੇਤ ਜਿਨ੍ਹਾਂ 9 ਕਿਸਾਨ ਆਗੂਆਂ ਨੂੰ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਦੁਬਾਰਾ ਨੋਟਿਸ ਭੇਜਿਆ ਗਿਆ ਉਨ੍ਹਾਂ ਨੂੰ ਸੋਮਵਾਰ ਨੂੰ ਕਰਾਈਮ ਬਰਾਂਚ ਦੇ ਵੱਖ-ਵੱਖ ਦਫ਼ਤਰਾਂ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 70 ਤੋਂ ਜ਼ਿਆਦਾ ਟਰੈਕਟਰ ਮਾਲਕਾਂ ਨੂੰ ਵੀ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਇਸ ਹਫ਼ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।