ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਮੰਗੀ ਫਿਰੌਤੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਮਹਿਲਾ ਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਦੱਸਿਆ ਜਾ ਰਿਹਾ ਮਹਿਲਾ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਅਗਵਾ ਕਰਕੇ ਫਿਰ ਪਤੀ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ। ਜਿਸ ਤੋਂ ਬਾਅਦ ਪੁਲਿਸ ਵਲੋਂ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੋਸ਼ੀਆਂ ਦੀ ਪਛਾਣ ਮਹਿਲਾ ਪ੍ਰੀਤੀ ਤੇ ਉਸ ਦੇ ਪਿਤਾ ਮਹਾਵੀਰ ਦੇ ਰੂਪ 'ਚ ਹੋਈ ਹੈ। ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਟੀਮ ਦਾ ਗਠਨ ਕਰਕੇ ਭਾਲ ਕੀਤੀ ਜਾ ਰਹੀ ਹੈ ।

ਪੁਲਿਸ ਨੂੰ ਸ਼ਿਕਾਇਤ 'ਚ ਤਰਸੇਮ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀਪਕ ਦਾ ਵਿਆਹ ਦੋਸ਼ੀ ਮਹਿਲਾ ਪ੍ਰੀਤੀ ਨਾਲ 2013 'ਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਕ ਧੀ ਤੇ ਇੱਕ ਪੁੱਤ ਹੋਏ ।ਦੀਪਕ ਤੇ ਪ੍ਰੀਤੀ ਵਿਚਾਲੇ ਘਰੇਲੂ ਲੜਾਈ ਹੁੰਦੀ ਰਹਿੰਦੀ ਸੀ। ਜਿਸ ਕਾਰਨ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ 2018 ''ਚ ਦੋਵਾਂ ਦੀ ਸਹਿਮਤੀ ਨਾਲ ਤਲਾਕ ਹੋ ਗਿਆ ਤੇ ਬੱਚਿਆਂ ਦੀ ਕਸਟਡੀ ਦੀਪਕ ਕੋਲ ਆ ਗਈ। ਕੁਝ ਮਹੀਨੇ ਬਾਅਦ ਪ੍ਰੀਤੀ ਨੇ ਫਿਰ ਦੀਪਕ ਨਾਲ ਸੰਪਰਕ ਕਰਕੇ ਵਿਆਹ ਕਰਵਾ ਲਿਆ ਤੇ ਵਿਆਹ ਕਰਨ ਤੋਂ ਬਾਅਦ ਦੀਪਕ ਵਿਦੇਸ਼ ਚਲਾ ਗਿਆ ।ਦੀਪਕ ਦੇ ਵਿਦੇਸ਼ ਜਾਣ ਤੋਂ ਬਾਅਦ ਪ੍ਰੀਤੀ ਆਪਣੇ ਬੱਚਿਆਂ ਨਾਲ ਪੇਕੇ ਘਰ ਚੱਲੀ ਗਈ ਤੇ ਉੱਥੇ ਜਾ ਕੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਲੱਗੀ। ਦੋਸ਼ੀ ਮਹਿਲਾ ਨੇ ਕਿਹਾ ਕਿ ਉਹ ਉਦੋਂ ਤੱਕ ਬੱਚੇ ਨਹੀਂ ਦੇਵੇਗੀ, ਜਦੋ ਤੱਕ ਉਸ ਨੂੰ ਪੈਸੇ ਨਹੀਂ ਮਿਲਦੇ ।ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਸ਼ੁਰੂ ਜਾ ਰਹੀ ਹੈ ।