ਖੰਨਾ ਪੁਲਿਸ ਨੇ ਨਕਲੀ ਵਿਜੀਲੈਂਸ ਡੀ.ਐਸ.ਪੀ. ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਖੰਨਾ ਵਜੋਂ ਹੋਈ। ਮੁਲਜ਼ਮ ਕਈ ਸਾਲਾਂ ਤੋਂ ਫਰਜ਼ੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਉਸ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਰੰਮੀ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀਐਸਪੀ ਦੱਸਦਾ ਸੀ। ਉਹ ਵੱਖ-ਵੱਖ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੀ। ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਅਫ਼ਸਰਾਂ ਦੇ ਕੋਲ ਬੈਠੇ ਦੇਖਿਆ ਗਿਆ।
ਦੱਸ ਦਈਏ ਕਿ ਰਮਨਦੀਪ ਸਿੰਘ ਦੇ ਨਾਂ ‘ਤੇ ਪੁਆਇੰਟ 32 ਅਸਲਾ ਲਾਇਸੈਂਸ ਹੈ। ਹੁਣ ਉਸਨੂੰ ਆਪਣਾ ਲਾਇਸੈਂਸ ਅਪਗ੍ਰੇਡ ਕਰਵਾਉਣਾ ਪਿਆ। ਜਿਸ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਗਈ ਸੀ। ਵੈਰੀਫਿਕੇਸ਼ਨ ਵਿੱਚ ਵੀ ਰਮਨਦੀਪ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਅਫਸਰ ਲਿਖਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ‘ਤੇ ਪੁਲਿਸ ਅਧਿਕਾਰੀ ਦੇ ਦਸਤਖਤ ਵੀ ਸਨ। ਪਰ ਜਦੋਂ ਉਸ ਕੋਲੋਂ ਉਸ ਦਾ ਆਈਡੀ ਕਾਰਡ ਮੰਗਿਆ ਗਿਆ ਤਾਂ ਉਹ ਫੜਿਆ ਗਿਆ।