ਭਾਰਤ-ਨਿਊਜ਼ੀਲੈਂਡ ਦੇ ਸੈਮੀਫ਼ਾਈਨਲ ਮੈਚ ਦੌਰਾਨ ਸਟੇਡੀਅਮ ‘ਚ ਦਾਖ਼ਿਲ ਹੋਇਆ KHALISTAN ਸਮਰਥਕ

by mediateam

ਲੰਡਨ (ਵਿਕਰਮ ਸਹਿਜਪਾਲ) : ਭਾਰਤ ਨਿਊਜ਼ੀਲੈਂਡ ਵਰਲਡ ਕੱਪ ਮੈਚ ਦੌਰਾਨ ਫਿਰ ਇਕ ਖ਼ਾਲਿਸਤਾਨ ਸਮਰਥਕ ਸਟੇਡੀਅਮ ਵਿਚ ਦੇਖਿਆ ਗਿਆ। ਮੈਨਚੈਸਟਰ ਵਿਚ ਚਲ ਰਹੇ ਮੈਚ ਦੌਰਾਨ ਦਰਸ਼ਕਾਂ ਵਿਚ ਇਕ ਖ਼ਾਲਿਸਤਾਨ ਸਮਰਥਕ ਵੀ ਵੜ ਗਿਆ। ਉਸ ਦੀ ਟੀਸ਼ਰਟ 'ਤੇ ਵੀ ਪੰਜਾਬ ਨੂੰ ਲੈ ਕੇ ਇਤਰਾਜ਼ਯੋਗ ਚੀਜ਼ਾਂ ਲਿਖੀਆਂ ਹੋਈਆਂ ਸਨ। 

ਹਾਲਾਕਿ ਮੈਚ ਦੀ ਸ਼ੁਰੂਆਤ ਵਿਚ ਹੀ ਉਹ ਬ੍ਰਿਟੇਨ ਪੁਲਿਸ ਦੀ ਨਜ਼ਰ ਵਿਚ ਆ ਗਿਆ ਸੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਵਰਲਡ ਕੱਪ ਵਿਚ ਕਈ ਮੈਚਾਂ ਦੌਰਾਨ ਖ਼ਾਲਿਸਤਾਨ ਸਮਰਥਕ ਹੰਗਾਮਾ ਕਰਦੇ ਨਜ਼ਰ ਆਏ ਹਨ। 


ਪਾਕਿਤਸਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਮੈਚ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰਦੇ ਵੀ ਦਿਖਾਈ ਦਿੱਤੇ ਸਨ। ਸੋਸ਼ਲ ਮੀਡੀਆ 'ਤੇ ਵੀ ਅਜਿਹੇ ਕਈ ਵੀਡੀਉ ਜਨਤਕ ਹੋਈਆਂ ਸਨ ਜਿਹਨਾਂ ਵਿਚ ਵਰਲਡ ਕੱਪ ਮੈਚ ਦੌਰਾਨ ਪਾਕਿਸਤਾਨੀਆਂ ਨਾਲ ਮਿਲ ਕੇ ਖ਼ਾਲਿਸਤਾਨ ਸਮਰਥਕ ਸਿੱਖ ਨਾਅਰੇ ਲਗਾ ਰਹੇ ਹਨ। 

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਵਰਲਡ ਕੱਪ ਮੁਕਾਬਲੇ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਕ ਵੀਡੀਉ ਜੋ ਸਭ ਤੋਂ ਜ਼ਿਆਦਾ ਜਨਤਕ ਹੋਈ ਉਸ ਵਿਚ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਹ ਅਹਿਮਦਾਬਾਦ ਤੋਂ ਹੈ। ਇਸ ਵੀਡੀਉ ਵਿਚ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।