ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸ਼ਰਾਬ ਘਪਲੇ ਮਾਮਲੇ 'ਚ CBI ਵਲੋਂ ਸੰਮਨ ਭੇਜਿਆ ਗਿਆ ਹੈ। ਹੁਣ ਕੇਜਰੀਵਾਲ ਨੇ ਕਿਹਾ ਕਿ CBI ਨੇ ਸ਼ਰਾਬ ਘਪਲੇ ਮਾਮਲੇ ਵਿੱਚ ਅਦਾਲਤ 'ਚ ਝੂਠੇ ਸਬੂਤ ਦਾਇਰ ਕੀਤੇ ਤੇ ਉਹ ਮਨੀਸ਼ ਸਿਸੋਦੀਆ ਤੇ ਮੇਰੇ ਖ਼ਿਲਾਫ਼ ਗਵਾਹੀ ਦੇਣ ਲਈ ਲੋਕਾਂ ਤੇ ਦਬਾਅ ਪਾ ਰਹੇ ਹਨ। ਕੇਜਰੀਵਾਲ ਨੇ ਕਿਹਾ ਜੇਕਰ ਮੈ ਚੋਰ ਹਾਂ ਤਾਂ ਫਿਰ ਕੋਈ ਵੀ ਭ੍ਰਿਸ਼ਟਾਚਾਰ ਮੁਕਤ ਨਹੀ ਹੈ। CBI ਨੇ ਮੇਰੇ 'ਤੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਮੇਰੀ ਰਿਹਾਇਸ਼ ਤੋਂ ਇਲਾਵਾ ਹੋਰ ਵੀ 300 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਹਨ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ । ਉਨ੍ਹਾਂ ਨੇ ਕਿਹਾ ਜਦੋ ਮੈ ਪਹਿਲੀ ਵਾਰ ਵਿਧਾਨ ਸਭਾ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਿਆ ਸੀ, ਉਸ ਦਿਨ ਹੀ ਮੈ ਸਮਝ ਗਿਆ ਸੀ ਕਿ ਅਗਲਾ ਨੰਬਰ ਮੇਰਾ ਹੀ ਹੈ ।ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ ਕਿਹਾ ਕਿ ਭਾਜਪਾ ਸਰਕਾਰ ਸਾਰੇ ਕੰਮ ਛੱਡ ਕੇ ਸ਼ਰਾਬ ਘਪਲੇ ਦੀ ਜਾਂਚ ਕਰ ਰਹੀ ਹੈ ਪਰ ਉਸ ਨੂੰ ਹਾਲੇ ਤੱਕ ਕੁਝ ਨਹੀਂ ਮਿਲਿਆ ।ਜ਼ਿਕਰਯੋਗ ਹੈ ਕਿ CBI ਵਲੋਂ ਕੇਜਰੀਵਾਲ ਕੋਲੋਂ ਆਬਕਾਰੀ ਨੀਤੀ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ।
by jaskamal