ਪੱਤਰ ਪ੍ਰੇਰਕ : ਰਾਜਧਾਨੀ 'ਚ ਪਾਣੀ ਦੇ ਬਕਾਇਆ ਬਿੱਲਾਂ ਦੇ ਨਿਪਟਾਰੇ ਲਈ ਕੇਜਰੀਵਾਲ ਸਰਕਾਰ ਯਕਮੁਸ਼ਤ ਨਿਪਟਾਰਾ ਯੋਜਨਾ ਲਿਆਉਣਾ ਚਾਹੁੰਦੀ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਭਾਜਪਾ ਇਸ ਯੋਜਨਾ ਨੂੰ ਲਾਗੂ ਨਹੀਂ ਹੋਣ ਦੇ ਰਹੀ ਹੈ। ਇਸ ਮੁੱਦੇ 'ਤੇ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਵਨ ਟਾਈਮ ਸੈਟਲਮੈਂਟ ਪਾਸ ਕੀਤੀ ਗਈ ਤਾਂ ਤੁਹਾਡੇ ਖਿਲਾਫ ਈ.ਡੀ. ਲਗਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਦੇ LG ਅਤੇ ਭਾਜਪਾ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੁਖੀ ਕੀਤਾ ਹੈ ਅਤੇ ਜਿਸ ਤਰ੍ਹਾਂ ਨਾਲ ਮੈਂ ਇਸ ਸਭ ਨਾਲ ਸਰਕਾਰ ਚਲਾ ਰਿਹਾ ਹਾਂ, ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦੀਆਂ ਦਵਾਈਆਂ, ਟੈਸਟ ਅਤੇ ਬਿਜਲੀ ਵੀ ਬੰਦ ਕਰ ਦਿੱਤੀ। ਪਰ ਭਾਜਪਾ ਭਗਵਾਨ ਨਹੀਂ ਹੈ ਅਤੇ ਉਨ੍ਹਾਂ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਿੱਥੋਂ ਤੱਕ ਪਾਣੀ ਦੇ ਬਿੱਲ ਦਾ ਸਵਾਲ ਹੈ, ਮੈਂ ਇਸ ਨੂੰ ਵੀ ਠੀਕ ਕਰਵਾ ਕੇ ਹੀ ਰਹੂੰਗਾ।