by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਹੁਣ ਦੁਨੀਆ ’ਚ ਸਟਾਰਟਅਪ ਦਾ ਹੱਬ ਬਣੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਿਜ਼ਨੈੱਸ ਬਲਾਸਟਰਸ ਪ੍ਰੋਗਰਾਮ 'ਤੇ ਇੰਟਰਪ੍ਰਨਿਓਰਸ਼ਿਪ ਕਲਾਸਿਜ਼ ਹੁਣ ਕਾਲਜਾਂ ’ਚ ਵੀ ਸ਼ੁਰੂ ਕੀਤੀਆਂ ਜਾਣਗੀਆਂ। ਕਾਲਜ ਦੀ ਪੜ੍ਹਾਈ ਕਰਦੇ ਹੋਏ ਬੱਚੇ ਬਿਜ਼ਨੈੱਸ ਆਈਡੀਆਜ਼ ਤਿਆਰ ਕਰ ਸਕਣਗੇ ਅਤੇ ਸਰਕਾਰ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕਾਲਜਾਂ ’ਚ ਪੜ੍ਹਣ ਵਾਲਾ ਕੋਈ ਬੱਚਾ ਜੇਕਰ ਸਟਾਰਟਅਪ ਕਰਨਾ ਚਾਹੁੰਦਾ ਹੈ, ਤਾਂ ਉਹ ਇਕ ਤੋਂ ਦੋ ਸਾਲ ਤੱਕ ਦੀ ਛੁੱਟੀ ਵੀ ਲੈ ਸਕੇਗਾ। ਇਕ ਟਾਸਕ ਫੋਰਸ ਬਣਾਈ ਜਾਵੇਗੀ, ਜਿੱਥੇ ਸਟਾਰਟਅਪ ਪਾਲਿਸੀ ’ਚ ਰਜਿਸਟਰ ਕਰਨ ਲਈ ਅਪਲਾਈ ਕਰਨਾ ਹੋਵੇਗਾ।