ਮੁੰਬਈ (Vikram sehajpal) : ਹਾਲੀਵੁੱਡ ਦੀ ਮਸ਼ਹੂਰ ਗਾਇਕਾ ਕੇਟੀ ਪੈਰੀ ਇਸ ਵਕਤ ਮੁੰਬਈ ਵਿੱਚ ਹੈ। ਦਰਅਸਲ ਕੇਟੀ ਭਾਰਤ ਆਪਣੀ ਨਵੀਂ ਮਿਊਜ਼ਿਕ ਕਾਨਸਰਟ ਲਈ ਆਈ ਹੋਈ ਹੈ। ਕਾਨਸਰਟ ਵਿੱਚ ਕੇਟੀ ਨੇ ਧਮਾਲਾਂ ਪਾ ਦਿੱਤੀਆਂ। ਸੋਸ਼ਲ ਮੀਡੀਆ ਉੱਤੇ ਕੇਟੀ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਸਾਰਿਆਂ ਵੀਡੀਓਜ਼ ਵਿੱਚ ਕੇਟੀ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਕੇਟੀ ਨੇ ਹਾਲ ਹੀ ਵਿੱਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਲਾਈਵ ਪਰਫਾਰਮੈਂਸ ਵਿੱਚ ਆਪਣਾ ਸ਼ਾਨਦਾਨ ਪ੍ਰਦਰਸ਼ਨ ਦਿੱਤਾ।
ਜਦ ਕੇਟੀ ਸਟੇਜ 'ਤੇ ਗਾ ਰਹੀ ਸੀ, ਲਗਭਗ ਸਾਰਾ ਮੁੰਬਈ ਉਨ੍ਹਾਂ ਦੇ ਗਾਣਿਆਂ 'ਤੇ ਨੱਚ ਰਿਹਾ ਸੀ। ਕੇਟੀ ਦੇ ਇਸ ਕਾਨਸਰਟ ਨੂੰ ਵੇਖਣ ਲੋਕਾਂ ਦੀ ਭੀੜ ਦੇਖਣਯੋਗ ਸੀ। ਕਾਨਸਰਟ ਦੌਰਾਨ ਕੇਟੀ ਨੇ ਹਰੇ ਰੰਗ ਦੀ ਡ੍ਰੈਸ ਪਾਈ ਹੋਈ ਸੀ, ਜਿਸ ਵਿੱਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
ਕੇਟੀ ਦੀਆਂ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਕੇਟੀ ਆਪਣੇ ਗਾਣਿਆਂ 'ਤੇ ਪਰਫਾਰਮ ਕਰ ਰਹੀ ਹੈ। ਕਰਨ ਜੌਹਰ ਨੇ ਕੈਟੀ ਦੇ ਆਉਣ ਦੀ ਖੁਸ਼ੀ ਵਿੱਚ ਇੱਕ ਸ਼ਾਨਦਾਰ ਪਾਰਟੀ ਦਿੱਤੀ। ਜਿਸ ਦੀ ਫ਼ੋਟੋ ਕੇਟੀ ਨੇ ਸਾਂਝੀ ਕਰਦਿਆਂ ਕਰਨ ਦਾ ਧੰਨਵਾਦ ਕੀਤਾ ਹੈ। ਇਸ ਪਾਰਟੀ ਵਿੱਚ ਕੇਟੀ ਦਾ ਸਵਾਗਤ ਕਰਨ ਲਈ ਪੂਰਾ ਬਾਲੀਵੁੱਡ ਇਕੱਠਾ ਹੋਇਆ ਸੀ। ਅਦਾਕਾਰਾ ਐਸ਼ਵਰਿਆ ਰਾਏ ਅਤੇ ਅਨੁਸ਼ਕਾ ਸ਼ਰਮਾ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਈਆਂ ਸਨ।