ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਭਰ ਵਿੱਚ ਵੱਸਦੇ ਲੋਕਾਂ ਨੂੰ ਚੇਤ ਦੀ ਸੰਗਰਾਂਦ ਤੇ ਨਾਨਕਸ਼ਾਹੀ ਸੰਮਤ-554 ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਇਹ ਨਵਾਂ ਵਰ੍ਹਾ ਸਭ ਦੀ ਜ਼ਿੰਦਗੀ ਵਿੱਚ ਨਵੀਂਆਂ ਖ਼ੁਸ਼ੀਆਂ ਤੇ ਨਵੀਂਆਂ ਪ੍ਰਾਪਤੀਆਂ ਲੈ ਕੇ ਆਵੇ। ਜ਼ਿਕਰਯੋਗ ਹੈ ਕਿ ਕਿ ਨਾਨਕਸ਼ਾਹੀ ਸੰਮਤ-554 ਕੈਲੰਡਰ ਅਨੁਸਾਰ ਅੱਜ ਚੇਤ ਦੀ ਸੰਗਰਾਂਦ ਹੈ ਅਤੇ ਨਵਾਂ ਵਰ੍ਹਾ ਸ਼ੁਰੂ ਹੋ ਰਿਹਾ ਹੈ।
ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਮੁਬਾਰਕਾਂ ਦਿੱਤੀਆਂ ਦਾ ਰਹੀਆਂ ਹਨ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ। ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਭਰ ਵਿੱਚ ਵੱਸਦੇ ਲੋਕਾਂ ਨੂੰ ਚੇਤ ਦੀ ਸੰਗਰਾਂਦ ਤੇ ਨਾਨਕਸ਼ਾਹੀ ਸੰਮਤ-554 ਦੀਆਂ ਲੱਖ-ਲੱ ਮੁਬਾਰਕਾਂ ਦਿੰਦਾ ਹਾਂ। ਇਹ ਨਵਾਂ ਸਾਲ ਸਭ ਦੀ ਜ਼ਿੰਦਗੀ ਵਿੱਚ ਨਵੀਂਆਂ ਖ਼ੁਸ਼ੀਆਂ ਲੈ ਕੇ ਆਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਾਨਕਸ਼ਾਹੀ ਸੰਮਤ 554 (ਸੰਨ 2022-23) ਦਾ ਕੈਲੰਡਰ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੀ।