ਕਪੂਰਥਲਾ ਦੇ ਗੌਰਵ ਨੇ ਚਮਕਾਇਆ ਜ਼ਿਲ੍ਹੇ ਦਾ ਨਾਂ, IPS, UPSC ਐਗਜ਼ਾਮ ਵਿਚ ਹਾਸਲ ਕੀਤਾ 174ਵੀਂ ਰੈਂਕ

by jagjeetkaur

ਕਪੂਰਥਲਾ ਦੇ ਰਹਿਣ ਵਾਲੇ ਇੱਕ ਨਾਇਬ ਤਹਿਸੀਲਦਾਰ ਨੇ UPSC ਦੀ ਪ੍ਰੀਖਿਆ ਵਿੱਚ 174ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਉਹ ਆਈਪੀਐਸ ਅਫਸਰ ਬਣੇਗਾ। ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਗੌਰਵ ਉੱਪਲ ਦਾ ਕਹਿਣਾ ਹੈ ਕਿ ਮਨ ਵਿੱਚ ਮਜ਼ਬੂਤ ​​ਵਿਸ਼ਵਾਸ ਅਤੇ ਸਖ਼ਤ ਮਿਹਨਤ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਗੌਰਵ ਉੱਪਲ ਮੌਜੂਦਾ ਤੌਰ ‘ਤੇ ਪੰਜਾਬ ਦੇ ਬਾਬਾ ਬਕਾਲਾ ਵਿਚ ਬਤੌਰ ਨਾਇਬ ਤਹਿਸੀਲਦਾਰ ਹਨ। ਹਾਲ ਹੀ ਵਿਚ UPSC ਦੇ ਨਤੀਜੇ ਵਿਚ ਉਨ੍ਹਾਂ ਨੇ 174 ਰੈਂਕ ਹਾਸਲ ਕੀਤੀ ਹਨ, ਜਿਸ ਨਾਲ ਉਨ੍ਹਾਂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਹਰ ਜਾਣੂ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਵਧਾਈ ਦੇ ਰਿਹਾ ਹੈ।