ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਗੋਪਾਲ ਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਕਲਯੁੱਗੀ ਮਾਂ ਨੇ ਆਪਣੇ ਮਾਸੂਮ ਬੱਚੇ ਨੂੰ ਗੰਦੇ ਨਾਲੇ 'ਚ ਸੁੱਟ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਤੇ ਲੋਕਾਂ ਨੇ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ । ਰੂਬੀ ਨਾਮ ਦੀ ਮਹਿਲਾ ਨੇ ਡੇਢ ਸਾਲ ਦੇ ਬੱਚੇ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ । ਕਿਸੇ ਹੋਰ ਬੱਚੇ ਨੇ ਇਸ ਘਟਨਾ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ। ਇਲਾਕਾ ਵਾਸੀ ਸੁਖਦੀਪ ਕੌਰ ਅਨੁਸਾਰ ਰੂਬੀ ਦਾ ਪਤੀ ਮਜਦੂਰ ਹੈ, ਰੂਬੀ ਇਸ ਦੀ ਦੂਸਰੀ ਪਤਨੀ ਹੈ। ਸ਼ੁਰੂ ਤੋਂ ਹੀ ਰੂਬੀ ਦੀ ਮਾਨਸਿਕ ਹਾਲਤ ਠੀਕ ਨਹੀ ਸੀ। ਅੱਜ ਉਸ ਦੇ ਆਪਣੇ ਬੱਚੇ ਨੂੰ ਗੰਦੇ ਨਾਲੇ 'ਚ ਸੁੱਟ ਦਿੱਤਾ , ਜਦੋ ਹੁਣ ਲੋਕਾਂ ਤੇ ਪੁਲਿਸ ਨੇ ਉਸ ਕੋਲੋਂ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਗੰਦੇ ਨਾਲੇ ਕੋਲ ਲੰਘਦੇ ਹੋਏ ਇੱਕਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਚਾ ਉਸ ਕੋਲੋਂ ਨਾਲੇ 'ਚ ਡਿੱਗ ਗਿਆ। ਫਿਲਹਾਲ ਪੁਲਿਸ ਤੇ ਲੋਕਾਂ ਵਲੋਂ ਨਾਲੇ 'ਚੋ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ।
by jaskamal