ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਰਿਸ਼ਤਿਆਂ ਨੂੰ ਤਾਰ- ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਅਦਾਲਤ ਨੇ ਆਪਣੀ 16 ਸਾਲਾਂ ਧੀ ਨਾਲ ਜਬਰ ਜ਼ਨਾਹ ਕਰਨ ਵਾਲੇ ਪਿਤਾ ਨੂੰ ਦੋਸ਼ੀ ਕਰਾਰ ਕਰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਪਿਤਾ ਵਲੋਂ ਆਪਣੀ ਧੀ ਨਾਲ ਜਬਰ- ਜ਼ਨਾਹ ਕੀਤਾ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਪਿਤਾ 'ਤੇ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਸੀ। ਇਸ ਮਾਮਲੇ ਦੀ ਸ਼ਿਕਾਇਤ ਦੌਰਾਨ ਪੀੜਤਾ ਨੇ ਕਿਹਾ ਸੀ ਕਿ ਉਹ 10ਵੀਂ ਦੀ ਵਿਦਿਆਰਥਣ ਹੈ । ਛੁੱਟੀਆਂ ਹੋਣ ਕਾਰਨ ਉਹ ਸਕੂਲ ਹੋਸਟਲ ਤੋਂ ਆਪਣੇ ਘਰ ਆਈ ਹੋਈ ਸੀ , ਬੀਤੀ ਦਿਨੀਂ ਜਦ ਉਸ ਦੀ ਮਾਂ ਖਾਣਾ ਬਣਾ ਰਹੀ ਸੀ ਤਾਂ ਉਹ ਆਪਣੇ ਪਿਤਾ ਨੂੰ ਚੁਬਾਰੇ 'ਚ ਪਾਣੀ ਦੇਣ ਲਈ ਗਈ ਸੀ। ਇਸ ਦੌਰਾਨ ਉਸ ਨੇ ਮੂੰਹ ਬੰਦ ਕਰਕੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਪੀੜਤਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਕਿਸੇ ਨੂੰ ਵੀ ਦੱਸਣ ਲਈ ਧਮਕਾਇਆ ਸੀ । ਛੁੱਟੀਆਂ ਖਤਮ ਹੋਣ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਜਾਣਕਾਰੀ ਆਪਣੀ ਅਧਿਆਪਕਾ ਨੂੰ ਦਿੱਤੀ । ਫਿਲਹਾਲ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।
by jaskamal